ਮੰਦਰ ''ਚ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਮੌਤ

Monday, Mar 06, 2023 - 04:16 PM (IST)

ਮੰਦਰ ''ਚ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਮੌਤ

ਸ਼ਾਹਾਬਾਦ ਮਾਰਕੰਡਾ- ਹਰਿਆਣਾ ਦੇ ਸ਼ਾਹਾਬਾਦ ਮਾਰਕੰਡਾ ਜੀ. ਟੀ. ਰੋਡ ਲਾਡਵਾ ਚੌਕ 'ਤੇ ਇਕ ਟਰਾਲੇ ਦੀ ਟੱਕਰ ਕਾਰਨ ਬਾਈਕ ਸਵਾਰ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਪਿਤਾ ਅਤੇ ਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਹਾਦਸੇ ਦੌਰਾਨ ਬਾਈਕ ਸਵਾਰ ਟਰਾਲਾ ਕਰੀਬ 20 ਮੀਟਰ ਤੱਕ ਬਾਈਕ ਨੂੰ ਘਸੀੜਦਾ ਹੋਇਆ ਲੈ ਗਿਆ। ਮ੍ਰਿਤਕਾਂ ਦੀ ਪਛਾਣ 32 ਸਾਲਾ ਸੰਤੋਸ਼ ਅਤੇ 8 ਸਾਲਾ ਜਸ਼ਨ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ LNJP ਕੁਰੂਕਸ਼ੇਤਰ ਭੇਜ ਦਿੱਤਾ ਹੈ। ਮ੍ਰਿਤਕਾ ਦਾ ਜ਼ਖ਼ਮੀ ਪਤੀ ਖਜਾਨ ਸਿੰਘ ਅਤੇ ਉਸ ਦੀ ਧੀ ਵਿਧੀ ਜੇਰੇ ਇਲਾਜ ਹੈ। 

ਇਹ ਵੀ ਪੜ੍ਹੋ- ਮਨੀਕਰਨ ਸਾਹਿਬ 'ਚ ਭੰਨ-ਤੋੜ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਤੇ ਹਿਮਾਚਲ ਦੇ DGP ਨੇ ਟਵੀਟ ਕਰ ਕਹੀ ਇਹ ਗੱਲ

ਮ੍ਰਿਤਕਾ ਦੇ ਪਤੀ ਖਜਾਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਪਤਨੀ ਸੰਤੋਸ਼, ਪੁੱਤਰ ਜਸ਼ਨ, ਬੇਟੀ ਵਿਧੀ ਨਾਲ ਮੋਟਰਸਾਈਕਲ 'ਤੇ ਆਪਣੇ ਪਿੰਡ ਹਰਿਆਪੁਰ ਕੁਰੂਕਸ਼ੇਤਰ ਤੋਂ ਸ਼ਾਹਬਾਦ ਸਥਿਤ ਮਾਰਕੰਡੇਯ ਮੰਦਰ 'ਚ ਦਰਸ਼ਨਾਂ ਲਈ ਆਇਆ ਸੀ ਪਰ ਜਦੋਂ ਉਹ ਦਰਸ਼ਨ ਕਰਨ ਤੋਂ ਬਾਅਦ ਦੁਪਹਿਰ 2 ਵਜੇ ਵਾਪਸ ਪਰਤ ਰਹੇ ਸਨ ਤਾਂ ਸ਼ਾਹਬਾਦ ਦੇ ਲਾਡਵਾ ਚੌਕ ਕੋਲ ਇਕ ਟਰਾਲਾ ਡਰਾਈਵਰ ਨੇ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਆ ਕੇ ਉਸ ਦਾ ਮੋਟਰਸਾਈਕਲ ਆਪਣੇ ਨਾਲ ਘਸੀੜ ਲਿਆ ਅਤੇ ਉਸ ਦਾ ਟਾਇਰ ਉਸਦੇ ਲੜਕੇ ਜਸ਼ਨ ਅਤੇ ਉਸਦੀ ਪਤਨੀ ਸੰਤੋਸ਼ ਨੂੰ ਕੁਚਲ ਕੇ ਨਿਕਲ ਗਿਆ।

ਇਹ ਵੀ ਪੜ੍ਹੋ- ਰਿਸ਼ਤਿਆਂ ਦਾ ਕਤਲ; 12 ਸਾਲਾ ਭਰਾ ਨੂੰ ਅਗਵਾ ਕਰ ਮੰਗੀ 6 ਲੱਖ ਦੀ ਫਿਰੌਤੀ, ਫਿਰ ਦਿੱਤੀ ਰੂਹ ਕੰਬਾਊ ਮੌਤ

ਖਜਾਨ ਮੁਤਾਬਕ ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ 'ਤੇ ਹੀ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਸੜਕ ਵਿਚਕਾਰ ਹਾਦਸੇ ਕਾਰਨ ਆਵਾਜਾਈ ਠੱਪ ਹੋ ਗਈ। ਪੁਲਸ ਨੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। 


author

Tanu

Content Editor

Related News