ਰੰਜਿਸ਼ ਦੇ ਚਲਦੇ ਵਿਅਕਤੀ ''ਤੇ ਫਾਈਰਿੰਗ, ਹਾਲਤ ਗੰਭੀਰ

Sunday, Aug 19, 2018 - 04:45 PM (IST)

ਰੰਜਿਸ਼ ਦੇ ਚਲਦੇ ਵਿਅਕਤੀ ''ਤੇ ਫਾਈਰਿੰਗ, ਹਾਲਤ ਗੰਭੀਰ

ਹੋਡਲ— ਹੋਡਲ ਵਿਚ ਅਪਰਾਧਿਕ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਇਕ ਹੋਰ ਮਾਮਲਾ ਹੋਡਲ 'ਚ ਗੋੜੌਤਾ ਰੇਲਵੇ ਫਾਟਕ ਦੇ ਕੋਲ ਦਾ ਆਇਆ ਹੈ, ਜਿੱਥੇ ਇਕ 20 ਸਾਲ ਦੇ ਜਵਾਨ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਥੇ ਹੀ ਸੂਚਨਾ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  
ਪੀੜਤ ਰਾਹੁਲ ਨੇ ਦੱਸਿਆ ਦੀ 15 ਅਗਸਤ ਨੂੰ ਦੋਸ਼ੀਆਂ ਵਲੋਂ ਟਰੈਕਟਰ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਦੀ ਸ਼ਿਕਾਇਤ ਉਸ ਨੇ ਥਾਣੇ 'ਚ ਕੀਤੀ ਸੀ ਪਰ ਗੁਆਂਢ ਦੇ ਲੋਕਾਂ ਨੇ ਉਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਪਰ ਸ਼ਾਮ ਦੇ ਸਮੇਂ ਰਾਹੁਲ ਕੋਕਿਲਾ ਵਨ ਸ਼ਨੀਦੇਵ ਮੰਦਰ ਤੋਂ ਦਰਸ਼ਨ ਕਰਕੇ ਘਰ ਵਾਪਸ ਆ ਰਿਹਾ ਸੀ, ਉਦੋਂ ਰਸਤੇ 'ਚ ਬਾਈਕ ਸਵਾਰ ਦੋ ਜਵਾਨ ਆਏ ਜਿਨ੍ਹਾਂ ਨੇ ਉਸ ਦਾ ਰਸਤਾ ਰੋਕ ਲਿਆ। ਜਦੋਂ ਰਾਹੁਲ ਨੇ ਉੱਥੋਂ ਭੱਜਣ ਦੀ ਕੌਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਪਿੱਠ 'ਤੇ ਲੱਗੀ।
ਜਾਂਚ ਅਧਿਕਾਰੀ ਫਤਿਅ ਸਿੰਘ ਨੇ ਦੱਸਿਆ ਦੀ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 3 ਅਣਜਾਣ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।


Related News