ਲਾਚਾਰ ਗ਼ਰੀਬ ਪਿਓ ਪੂਰੀ ਨਹੀਂ ਕਰ ਸਕਿਆ ਪ੍ਰਾਈਵੇਟ ਸਕੂਲ 'ਚ ਪੜ੍ਹਨ ਦੀ ਇੱਛਾ, ਧੀ ਨੇ ਵੱਢ ਲਿਆ ਗਲ਼ਾ

Thursday, Sep 29, 2022 - 01:43 PM (IST)

ਲਾਚਾਰ ਗ਼ਰੀਬ ਪਿਓ ਪੂਰੀ ਨਹੀਂ ਕਰ ਸਕਿਆ ਪ੍ਰਾਈਵੇਟ ਸਕੂਲ 'ਚ ਪੜ੍ਹਨ ਦੀ ਇੱਛਾ, ਧੀ ਨੇ ਵੱਢ ਲਿਆ ਗਲ਼ਾ

ਪਾਨੀਪਤ- ਹਰਿਆਣਾ ਦੇ ਪਾਨੀਪਤ ’ਚ 8ਵੀਂ ਜਮਾਤ ’ਚ ਪੜ੍ਹਦੀ ਇਕ ਵਿਦਿਆਰਥਣ ਨੇ ਚਾਕੂ ਨਾਲ ਖ਼ੁਦ ਦਾ ਗ਼ਲ ਵੱਢ ਲਿਆ। ਇਸ ਦੇ ਪਿੱਛੇ ਦਾ ਕਾਰਨ ਸੀ ਕਿ ਉਹ ਪ੍ਰਾਈਵੇਟ ਸਕੂਲ ’ਚ ਪੜ੍ਹਨਾ ਚਾਹੁੰਦੀ ਸੀ ਪਰ ਪਿਤਾ ਨੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸ ਦਾ ਸਰਕਾਰੀ ਸਕੂਲ ’ਚ ਦਾਖ਼ਲਾ ਕਰਵਾ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਧੀ ਨੇ ਚਾਕੂ ਨਾਲ ਆਪਣਾ ਗਲ਼ ਵੱਢ ਲਿਆ। ਅਜਿਹਾ ਖ਼ੌਫਨਾਕ ਕਦਮ ਉਸ ਨੇ ਉਸ ਸਮੇਂ ਚੁੱਕਿਆ ਜਦੋਂ ਘਰ ’ਚ ਕੋਈ ਨਹੀਂ ਸੀ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ।

ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ

ਲਹੂ-ਲੁਹਾਨ ਹਾਲਤ ’ਚ ਬੱਚੀ ਨੂੰ ਹਸਪਤਾਲ ਲੈ ਗਏ ਗੁਆਂਢੀ

ਵਿਦਿਆਰਥਣ ਦੇ ਰੌਲਾ ਪਾਉਣ ’ਤੇ ਗੁਆਂਢੀ ਉਸ ਦੇ ਘਰ ਪਹੁੰਚੇ। ਗੁਆਂਢੀ ਖੂਨ ਨਾਲ ਲਹੂ-ਲੁਹਾਨ ਬੱਚੀ ਨੂੰ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਗਏ। ਜਿੱਥੇ ਗੰਭੀਰ ਹਾਲਤ ਵੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਰੋਹਤਕ ਰੈਫਰ ਕਰ ਦਿੱਤਾ ਪਰ ਮਾਪਿਆਂ ਨੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ। ਬੱਚੀ ਦੀ ਹਾਲਤ ’ਚ ਹੁਣ ਸੁਧਾਰ ਹੈ। 

ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ

ਬੱਚੀ ਨੇ ਖ਼ੁਦ ਨੂੰ ਦੱਸਿਆ ਪੜ੍ਹਾਈ ’ਚ ਕਮਜ਼ੋਰ

ਇਸ ਬਾਬਤ ਜਦੋਂ ਬੱਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਪੜ੍ਹਾਈ ’ਚ ਕਮਜ਼ੋਰ ਹੈ, ਜਦੋਂ ਉਹ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਸੀ ਤਾਂ ਉਸ ਨੂੰ ਅੰਗਰੇਜ਼ੀ ’ਚ ਵੀ ਗਿਣਤੀ ਆਉਂਦੀ ਸੀ। ਹੁਣ ਹਿੰਦੀ ’ਚ ਵੀ ਨਹੀਂ ਆਉਂਦੀ। ਉਹ ਪਿਤਾ ਤੋਂ ਪ੍ਰਾਈਵੇਟ ਸਕੂਲ ’ਚ ਦਾਖ਼ਲੇ ਲਈ ਆਖ ਰਹੀ ਸੀ ਪਰ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਮਨਾ ਕਰ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ ਸੋਚਿਆ ਕਿ ਕਿਉਂ ਨਾ ਮਰ ਹੀ ਜਾਵਾਂ। 

ਪਿਤਾ ਨੇ ਆਰਥਿਕ ਤੰਗੀ ਦਾ ਦਿੱਤਾ ਹਵਾਲਾ

ਓਧਰ ਪਿਤਾ ਨੇ ਕਿਹਾ ਕਿ ਉਹ ਗਰੀਬ ਹਨ। ਉਸ ਦੀ ਧੀ ਸਰਕਾਰੀ ਸਕੂਲ ’ਚ ਪੜ੍ਹਦੀ ਹੈ। ਧੀ ਚਾਹੁੰਦੀ ਹੈ ਕਿ ਉਹ ਪ੍ਰਾਈਵੇਟ ਸਕੂਲ ’ਚ ਪੜ੍ਹੇ ਅਤੇ ਉਸ ਦੀ ਟਿਊਸ਼ਨ ਵੀ ਲੱਗੇ। ਗਰੀਬੀ ਕਾਰਨ ਉਹ ਉਸ ਨੂੰ ਪ੍ਰਾਈਵੇਟ ਸਕੂਲ ’ਚ ਦਾਖ਼ਲ ਕਰਵਾਉਣ ’ਚ ਅਸਮਰੱਥ ਹਨ। ਪਿਤਾ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਕੰਮ ਕਰਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਨਾ ਹੋਣ ਕਾਰਨ ਉਹ ਆਪਣੀ ਬੱਚੀ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ’ਚ ਪੜ੍ਹਾ ਰਿਹਾ ਹੈ। 

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: 8 ਘੰਟਿਆਂ ਅੰਦਰ ਦੋ ਬੱਸਾਂ ’ਚ ਜ਼ਬਰਦਸਤ ਧਮਾਕੇ, ਹਾਈ ਅਲਰਟ ਜਾਰੀ

 


author

Tanu

Content Editor

Related News