ਆਸ਼ਾ ਵਰਕਰ ਸਰਕਾਰ ਦੀਆਂ ਵਧਾਉਣਗੀਆਂ ਮੁਸ਼ਕਲਾਂ, ਥਾਲੀ-ਚਮਚਿਆਂ ਨਾਲ ਕੀਤਾ ਰੋਸ ਪ੍ਰਦਰਸ਼ਨ

Saturday, Sep 02, 2023 - 05:57 PM (IST)

ਆਸ਼ਾ ਵਰਕਰ ਸਰਕਾਰ ਦੀਆਂ ਵਧਾਉਣਗੀਆਂ ਮੁਸ਼ਕਲਾਂ, ਥਾਲੀ-ਚਮਚਿਆਂ ਨਾਲ ਕੀਤਾ ਰੋਸ ਪ੍ਰਦਰਸ਼ਨ

ਚਰਖੀ ਦਾਦਰੀ- ਪਿਛਲੇ 26 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੀਆਂ ਆਸ਼ਾ ਵਰਕਰ ਪ੍ਰਦੇਸ਼ ਸਰਕਾਰ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। 3 ਸਤੰਬਰ ਨੂੰ ਰੋਹਤਕ 'ਚ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਆਸ਼ਾ ਵਰਕਰਾਂ ਨੇ ਦਾਦਰੀ ਵਿਚ ਥਾਲੀ-ਚਮਚਿਆਂ ਨਾਲ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਨਾਲ ਹੀ ਆਗਾਮੀ 2024 ਦੀਆਂ ਚੋਣਾਂ 'ਚ ਭਾਜਪਾ-ਜੇ. ਜੇ. ਪੀ. ਨੇਤਾਵਾਂ ਨੂੰ ਪਿੰਡ 'ਚ ਦਾਖ਼ਲ ਨਾ ਹੋਣ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ- ਚੋਣ 'ਦੰਗਲ' 'ਚ ਵੱਡਾ ਟਵੀਟਸ, ਭਾਜਪਾ ਚੁਣਾਵੀ ਸੂਬਿਆਂ 'ਚ ਮਜ਼ਬੂਤੀ ਲਈ ਕਰ ਸਕਦੀ ਹੈ ਇਹ ਕੰਮ

ਦੱਸ ਦੇਈਏ ਕਿ ਆਸ਼ਾ ਵਰਕਰ 26 ਦਿਨਾਂ ਤੋਂ ਹੜਤਾਲ 'ਤੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਹੈੱਡਕੁਆਰਟਰ 'ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਦਾਦਰੀ 'ਚ ਆਸ਼ਾ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਮਲੇਸ਼ ਭੈਰਵੀ ਦੀ ਅਗਵਾਈ 'ਚ ਆਸ਼ਾ ਵਰਕਰਾਂ ਨੇ ਥਾਲੀਆਂ ਅਤੇ ਚਮਚਿਆਂ ਨਾਲ ਪ੍ਰਦਰਸ਼ਨ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਉਨ੍ਹਾਂ ਆਉਣ ਵਾਲੀ 11 ਸਤੰਬਰ ਤੱਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ; ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ’ਚ ਹੱਕ

ਕਮਲੇਸ਼ ਭੈਰਵੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ 4000 ਰੁਪਏ ਭੱਤਾ ਮਿਲਦਾ ਹੈ ਜਦੋਂਕਿ ਸਰਕਾਰ ਕਦੇ 19,000 ਅਤੇ ਕਦੇ 24,000 ਦੇਣ ਦਾ ਝੂਠ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਅਤੇ ਸਰਕਾਰ ਦੇ ਇਸ਼ਾਰੇ ’ਤੇ ਪੁਲਸ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਸਲੂਕ ਨੇ ਆਸ਼ਾ ਵਰਕਰਾਂ ਵਿਚ ਰੋਹ ਹੈ। ਉਹ ਭਾਜਪਾ ਅਤੇ ਜੇ.ਜੇ.ਪੀ ਨੇਤਾਵਾਂ ਨਾਲ ਵੀ ਇਸੇ ਤਰ੍ਹਾਂ ਦਾ ਵਿਵਹਾਰ ਕਰਨਗੇ, ਜਦੋਂ ਉਹ ਚੋਣਾਂ ਦੌਰਾਨ ਪਿੰਡ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਅੰਦੋਲਨ ਹਿੰਸਕ ਰੂਪ ਧਾਰਨ ਕਰ ਸਕਦਾ ਹੈ ਅਤੇ ਇਸ ਦੀ ਰਣਨੀਤੀ ਜਲਦ ਤਿਆਰ ਕੀਤੀ ਜਾਵੇਗੀ। ਸੱਤਾਧਾਰੀ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News