ਹਰਿਆਣਾ : 48 ਘੰਟਿਆਂ ''ਚ 5ਵਾਂ ਰੇਪ ਮਾਮਲਾ, ਦਵਾਈ ਖਾ ਕੇ ਕੀਤੀ ਦਰਿੰਦਗੀ

01/17/2018 8:53:26 AM

ਫਰੀਦਾਬਾਦ - ਫਰੀਦਾਬਾਦ 'ਚ ਸ਼ਨੀਵਾਰ ਦੀ ਰਾਤ ਇਕ ਨਹੀਂ ਸਗੋਂ ਦੋ ਗੈਂਗਰੇਪ ਹੋਏ ਸਨ। ਜਿਸ ਸਮੇਂ ਚਾਰ ਦਰਿੰਦੇ ਸਕਾਰਪਿਓ ਗੱਡੀ 'ਚ ਲੜਕੀ ਨੂੰ ਅਗਵਾ ਕਰਕੇ ਉਸਦੇ ਨਾਲ 2 ਘੰਟੇ ਤੱਕ ਹੈਵਾਨਿਅਤ ਦੀਆਂ ਹੱਦਾਂ ਪਾਰ ਕਰ ਰਹੇ ਸਨ, ਉਸੇ ਸਮੇਂ ਇਕ ਹੋਰ 14 ਸਾਲ ਦੀ ਨਾਬਾਲਗ ਬੱਚੀ ਨਾਲ ਵੀ ਇਸ ਤਰ੍ਹਾਂ ਦੀ ਗੰਦੀ ਖੇਡ ਖੇਡੀ ਜਾ ਰਹੀ ਸੀ। ਇਹ ਦੂਸਰਾ ਮਾਮਲਾ ਗ੍ਰੇਟਰ ਫਰੀਦਾਬਾਦ ਦਾ ਹੈ ਜਿਥੇ ਇਕ ਨਾਬਾਲਗ ਨੂੰ ਆਟੋ 'ਚੋਂ ਅਗਵਾ ਕਰਕੇ ਰਾਤ ਭਰ ਕਮਰੇ 'ਚ ਬੰਦ ਕਰਕੇ ਹਥਿਆਰ ਦੇ ਜ਼ੋਰ 'ਤੇ ਦੋ ਲੜਕਿਆਂ ਨੇ ਗੈਂਗ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਮਾਮਲੇ 'ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਅਜੇ ਪੁਲਸ ਦੂਸਰੇ ਦੋਸ਼ਾਂ ਨੂੰ ਗ੍ਰਿਫਤਾਰ ਕਰਨ 'ਚ ਨਾਕਾਮਯਾਬ ਰਹੀ ਹੈ। 
ਪੀੜਤਾ ਅਨੁਸਾਰ ਉਹ ਕਿਸੇ ਕੰਮ ਲਈ ਆਪਣੇ ਪਿਤਾ ਕੋਲ ਉਨ੍ਹਾਂ ਦੀ ਕੰਪਨੀ 'ਚ ਮਿਲਣ ਲਈ ਗਈ ਸੀ। ਜਿਸ ਸਮੇਂ ਉਹ ਵਾਪਸ ਆ ਰਹੀ ਸੀ ਤਾਂ ਇਕ ਜਾਣ-ਪਛਾਣ ਵਾਲੇ ਆਟੋ ਵਾਲੇ ਲੜਕੇ ਨੇ ਉਸਨੂੰ ਘਰ ਤੱਕ ਛੱਡਣ ਬਾਰੇ ਕਹਿ ਕੇ ਬੱਚੀ ਨੂੰ ਆਟੋ 'ਚ ਬਿਠਾ ਲਿਆ। ਇਸ ਤੋਂ ਬਾਅਦ ਉਸਨੇ ਆਪਣੇ ਇਕ ਸਾਥੀ ਨੂੰ ਫੋਨ ਕਰਕੇ ਬੁਲਾ ਲਿਆ ਪਰ ਦੋਸ਼ੀਆਂ ਨੇ ਲੜਕੀ ਨੂੰ ਆਟੋ 'ਚੋਂ ਉਤਰਨ ਨਾ ਦਿੱਤਾ। ਦੋਸ਼ੀ ਲੜਕੀ ਨੂੰ ਅਗਵਾ ਕਰਕੇ ਗ੍ਰੇਟਰ ਫਰੀਦਾਬਾਦ 'ਚ ਇਕ ਕਮਰੇ 'ਚ ਲੈ ਗਏ ਅਤੇ ਹਥਿਆਰ ਦੇ ਜ਼ੋਰ 'ਤੇ ਰਾਤ ਭਰ ਉਸ ਨਾਲ ਹੈਵਾਨੀਅਤ ਦੀ ਖੇਡ ਖੇਡੀ ਗਈ। 

ਦਵਾਈ ਖਾ ਕੇ ਕੀਤੀ ਦਰਿੰਦਗੀ
ਪੀੜਤਾ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾ ਦੋਸ਼ੀਆਂ ਨੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਕੋਈ ਦਵਾਈ ਵੀ ਖਾਧੀ। ਦੋਸ਼ੀਆਂ ਨੇ ਲੜਕੀ ਨੂੰ ਵੀ ਸ਼ਰਾਬ ਪੀਣ ਅਤੇ ਦਵਾਈ ਖਾਣ ਲਈ ਕਿਹਾ, ਪਰ ਉਸਨੇ ਮਨ੍ਹਾ ਕਰ ਦਿੱਤਾ। ਪੀੜਤ ਬੱਚੀ ਉਨ੍ਹਾਂ ਨੂੰ ਖੁਦ ਨੂੰ ਛੱਡਣ ਲਈ ਤਰਲੇ ਕਰਦੀ ਰਹੀ, ਪਰ ਦੋਸ਼ੀਆਂ ਨੇ ਉਸਨੂੰ ਚਾਕੂ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਸਾਰੀ ਰਾਤ ਬਲਾਤਕਾਰ ਕਰਦੇ ਰਹੇ। 
ਪੀੜਤਾ ਨੇ ਪਿਤਾ ਨੇ ਦੱਸਿਆ ਕਿ ਦੋਸ਼ੀ ਅਗਲੇ ਦਿਨ ਦੁਪਹਿਰ ਦੇ ਸਮੇਂ ਉਨ੍ਹਾਂ ਦੀ ਬੇਟੀ ਨੂੰ ਲੈ ਕੇ ਆ ਰਹੇ ਸਨ ਤਾਂ ਉਨ੍ਹਾਂ ਨੇ ਦੋਸ਼ੀਆਂ ਨੂੰ ਦੇਖ ਲਿਆ ਅਤੇ ਦੌੜ ਕੇ ਇਕ ਦੋਸ਼ੀ ਨੂੰ ਫੜ ਲਿਆ। ਪੁਲਸ ਨੂੰ ਇਸਦੀ ਸੂਚਨਾ ਦਿੱਤੀ ਪਰ ਪੁਲਸ ਨੇ ਦੋਸ਼ੀ ਨੂੰ ਬਿਨ੍ਹਾਂ ਕਾਰਵਾਈ ਦੇ ਛੱਡ ਦਿੱਤਾ।
ਇਸ ਮਾਮਲੇ 'ਚ ਏ.ਸੀ.ਪੀ. ਪੂਜਾ ਡਾਬਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾਬਾਲਗ ਬੱਚੀ ਨਾਲ ਹੋਏ ਗੈਂਗਰੇਪ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


Related News