3 ਬੱਚਿਆਂ ਨੂੰ ਨਹਿਰ ''ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ

Tuesday, Nov 24, 2020 - 06:33 PM (IST)

3 ਬੱਚਿਆਂ ਨੂੰ ਨਹਿਰ ''ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ

ਕਰਨਾਲ (ਭਾਸ਼ਾ)— ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪਤਨੀ ਨਾਲ ਬਹਿਸ ਹੋਣ ਮਗਰੋਂ ਆਪਣੇ 3 ਨਾਬਾਲਗ ਬੱਚਿਆਂ ਨੂੰ ਪਿਓ ਨਹਿਰ 'ਚ ਸੁੱਟ ਆਇਆ। ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਬੱਚਿਆਂ ਦਾ ਪਤਾ ਲਾਉਣ ਲਈ ਗੋਤਾਖੋਰਾਂ ਨੂੰ ਲਾਇਆ ਗਿਆ ਹੈ। ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਉਕਤ ਸ਼ਖਸ ਨੂੰ ਬੱਚਿਆਂ ਨੂੰ ਨਹਿਰ 'ਚ ਸੁੱਟਦੇ ਹੋਏ ਵੇਖਿਆ ਸੀ। ਸੂਚਨਾ ਮਿਲਣ ਕੁੰਜਪੁਰਾ ਥਾਣਾ ਮੁਖੀ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ: ਪਤਨੀ ਨੇ ਖਾਧਾ ਜ਼ਹਿਰ ਤਾਂ JBT ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਮਾਰੀ ਛਾਲ

ਥਾਣਾ ਮੁਖੀ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਨਾਂ ਦੇ ਵਿਅਕਤੀ ਦੀ ਸੋਮਵਾਰ ਨੂੰ ਆਪਣੀ ਪਤਨੀ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ਨੇ 3, 5 ਅਤੇ 7 ਸਾਲ ਦੇ ਤਿੰਨੋਂ ਬੱਚਿਆਂ ਨੂੰ ਕੁਝ ਦਿਵਾਉਣ ਦੇ ਬਹਾਨੇ ਆਪਣੇ ਨਾਲ ਬਜ਼ਾਰ ਲੈ ਗਿਆ ਅਤੇ ਉਨ੍ਹਾਂ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਸ ਮੁਤਾਬਕ ਪਿਓ ਵਲੋਂ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਇਸ ਬਾਰੇ ਘਰ ਆ ਕੇ ਦੱਸਿਆ। ਥਾਣਾ ਮੁਖੀ ਮੁਤਾਬਕ ਸੁਸ਼ੀਲ ਕੁਮਾਰ ਨੂੰ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁੱਛ-ਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

PunjabKesari

ਇਹ ਵੀ ਪੜ੍ਹੋ: ਇਸ ਕਾਰੋਬਾਰੀ ਦੇ ਸ਼ੌਕ ਅਵੱਲੇ, 25 ਸਾਲ ਦੀ ਮਿਹਨਤ ਨਾਲ ਇਕੱਠੇ ਕੀਤੇ 150 ਸਾਲ ਪੁਰਾਣੇ 'ਲੈਂਪਸ'

ਗੋਤਾਖੋਰਾਂ ਦੀ ਮਦਦ ਲਈ ਬੱਚਿਆਂ ਦੀ ਹੋ ਰਹੀ ਹੈ ਭਾਲ—

ਪੁਲਸ ਤਿੰਨੋਂ ਬੱਚਿਆਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਭਾਲ ਕਰ ਰਹੀ ਹੈ, ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਇਕ ਪਿੰਡ ਵਾਸੀ ਨੇ ਦੱਸਿਆ ਕਿ ਸੁਸ਼ੀਲ ਦੇ ਤਿੰਨ ਬੱਚੇ ਹਨ। ਉਸ ਦਾ ਅਕਸਰ ਆਪਣੀ ਪਤਨੀ ਨਾਲ ਝਗੜਾ ਹੁੰਦਾ ਰਿਹਾ ਹੈ। ਬੀਤੀ ਰਾਤ 9 ਵਜੇ ਦੇ ਕਰੀਬ ਦੋਹਾਂ ਪਤੀ-ਪਤਨੀ ਦਾ ਮੁੜ ਝਗੜਾ ਹੋਇਆ, ਜਿਸ ਤੋਂ ਬਾਅਦ ਉਹ ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ।

PunjabKesari

ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਬੱਚਿਆਂ ਦੀ ਰੋਣ ਦੀ ਆਵਾਜ਼ ਸੁਣੀ। ਹਨ੍ਹੇਰਾ ਹੋਣ ਕਾਰਨ ਉਹ ਬਾਈਕ ਸਵਾਰ ਅਤੇ ਬੱਚਿਆਂ ਨੂੰ ਨਹੀਂ ਵੇਖ ਸਕੇ। ਕੁਝ ਸਮੇਂ ਬਾਅਦ ਨਹਿਰ 'ਚ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਅਨੁਮਾਨ ਲਾਇਆ ਕਿ ਉਕਤ ਸ਼ਖਸ ਨੇ ਬੱਚਿਆਂ ਨੂੰ ਨਹਿਰ 'ਚ ਸੁੱਟਿਆ ਹੈ। ਜਦੋਂ ਲੋਕ ਉਕਤ ਵਿਅਕਤੀ ਕੋਲ ਗਏ ਤਾਂ ਉਹ ਬਾਈਕ ਸਟਾਰਟ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ


author

Tanu

Content Editor

Related News