ਹਰਿਆਣਾ ''ਚ 2 ਵਿਦਿਆਰਥੀਆਂ ਦਾ ਚਾਕੂ ਮਾਰ ਕਤਲ, ਸਕੂਲ ਤੋਂ ਆਉਂਦੇ ਸਮੇਂ ਦਿੱਤਾ ਗਿਆ ਵਾਰਦਾਤਾਂ ਨੂੰ ਅੰਜਾਮ

12/29/2021 12:23:40 PM

ਰੋਹਤਕ- ਹਰਿਆਣਾ ਦੇ ਰੋਹਤਕ 'ਚ ਆਪਸੀ ਵਿਵਾਦ ਕਾਰਨ ਸਕੂਲ ਤੋਂ ਆ ਰਹੇ 2 ਵਿਦਿਆਰਥੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਵਾਰਦਾਤਾਂ ਸੰਬੰਧੀ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪਿੰਡ ਗਿਰਾਵੜ 'ਚ 12ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਸਾਹਿਲ ਦਾ ਕਰੀਬ 4 ਮਹੀਨੇ ਪਹਿਲਾਂ ਨਜ਼ਦੀਕੀ ਪਰਿਵਾਰ ਦੇ ਮੈਂਬਰਾਂ ਨਾਲ ਆਪਸੀ ਕਹਾਸੁਣੀ ਹੋ ਗਈ ਸੀ। ਵਿਵਾਦ ਸੋਸ਼ਲ ਅਕਾਊਂਟ 'ਤੇ ਫੋਟੋ ਲਗਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਪਰਿਵਾਰਕ ਮੈਂਬਰਾਂ ਨੇ ਆਪਸ 'ਚ ਮਾਮਲੇ ਨੂੰ ਨਿਪਟਾ ਦਿੱਤਾ। ਇਸ ਦੇ ਬਾਵਜੂਦ ਮੰਗਲਵਾਰ ਨੂੰ ਸਾਹਿਲ ਦੁਪਹਿਰ 2 ਵਜੇ ਤੋਂ ਬਾਅਦ ਸਕੂਲੋਂ ਘਰ ਆ ਰਿਹਾ ਸੀ। ਰਸਤੇ 'ਚ ਅਚਾਨਕ ਕਰੀਬ 6 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਚਾਕੂ ਨਾਲ ਕਈ ਵਾਰ ਕਰਨ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ। ਸਾਹਿਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਕਤਲ ਦੀ ਸੂਚਨਾ ਮਿਲਦੇ ਹੀ ਲਾਖਨ ਮਾਜਰਾ ਪੁਲਸ ਅਤੇ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ। ਸਾਹਿਲ ਦੇ ਪਿਤਾ ਕਪਤਾਨ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀ ਹਿਮਾਂਸ਼ੂ ਅਤੇ ਆਸ਼ੂ ਸਮੇਤ ਹੋਰ ਵਿਰੁੱਧ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ 9 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਓਮੀਕ੍ਰੋਨ ਦੇ ਕੁੱਲ ਕੇਸ 781 ਹੋਏ

ਦੂਜੀ ਘਟਨਾ ਪਿੰਡ ਸੁਨਾਰੀਆ ਵਾਸੀ 18 ਸਾਲਾ ਮੋਹਿਤ ਨਾਲ ਵਾਪਰੀ। ਮੋਹਿਤ 12ਵੀਂ ਜਮਾਤ ਦਾ ਵਿਦਿਆਰਥੀ ਹੈ। ਮੰਗਲਵਾਰ ਨੂੰ ਉਹ ਪਿੰਡ ਦੇ ਹੀ ਇਕ ਸਕੂਲ ਤੋਂ ਪਰਤ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਕੁਝ ਨੌਜਵਾਨਾਂ ਨਾਲ ਉਸ ਦਾ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਮੋਹਿਤ 'ਤੇ ਚਾਕੂਆਂ ਨਾਲ ਵਾਰ ਕਰ ਦਿੱਤੇ ਅਤੇ ਫਰਾਰ ਹੋ ਗਏ। ਮੋਹਿਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਪੀ.ਜੀ.ਆਈ.ਐੱਮ.ਐੱਸ. ਰੋਹਤਕ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਨਾਰੀਆ ਵਾਸੀ ਆਦਰਸ਼, ਗੌਰਵ, ਸੁਮਿਤ ਉਰਫ਼ ਨੀਤੂ ਅਤੇ ਕਾਲੀਆ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦੋਸ਼ੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News