ਹਰਸਿਮਰਤ ਕੌਰ ਬਾਦਲ ਨੇ 'ਪੰਜਾਬੀ' 'ਚ ਚੁੱਕੀ ਲੋਕ ਸਭਾ ਮੈਂਬਰ ਵਜੋਂ ਸਹੁੰ

06/17/2019 5:15:32 PM

ਨਵੀਂ ਦਿੱਲੀ— 17ਵੀਂ ਲੋਕ ਸਭਾ ਦਾ ਸੰਸਦ ਸੈਸ਼ਨ ਸੋਮਵਾਰ (17 ਜੂਨ) ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 26 ਜੁਲਾਈ ਤਕ ਚੱਲੇਗਾ। ਅੱਜ ਸ਼ੁਰੂ ਹੋਏ ਸੰਸਦ ਸੈਸ਼ਨ 'ਚ ਲੋਕ ਸਭਾ ਚੋਣਾਂ 'ਚ ਜਿੱਤ ਕੇ ਆਏ ਨੇਤਾਵਾਂ ਨੇ ਸੰਸਦ ਮੈਂਬਰਾਂ ਦੇ ਰੂਪ 'ਚ ਸਹੁੰ ਚੁੱਕੀ। ਸਦਨ 'ਚ ਜਿੱਥੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ, ਉੱਥੇ ਮੋਦੀ ਕੈਬਨਿਟ ਦੇ ਮੰਤਰੀਆਂ-ਰਾਜਨਾਥ, ਅਮਿਤ ਸ਼ਾਹ, ਸਮਰਿਤੀ ਇਰਾਨੀ ਨੇ ਹਿੰਦੀ 'ਚ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੋਦੀ ਕੈਬਨਿਟ 'ਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਦੇ ਤੌਰ 'ਤੇ ਪੰਜਾਬੀ 'ਚ ਸਹੁੰ ਚੁੱਕੀ। 


ਪੰਜਾਬੀ 'ਚ ਸਹੁੰ ਚੁੱਕਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ, ''ਮੈਂ ਹਰਸਿਮਰਤ ਕੌਰ ਬਾਦਲ ਜੋ ਲੋਕ ਸਭਾ ਦੀ ਮੈਂਬਰ ਚੁਣੀ ਗਈ ਹਾਂ। ਈਸ਼ਵਰ ਦੀ ਸਹੁੰ ਖਾਂਦੀ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗੀ। ਭਾਰਤ ਦੇ ਸਰਬ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗੀ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲੀ ਹਾਂ, ਉਸ ਦੇ ਕਰੱਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗੀ।'' ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਬੰਪਰ ਜਿੱਤ ਮਗਰੋਂ 30 ਮਈ ਨੂੰ 2019 ਨੂੰ ਰਾਸ਼ਟਰਪਤੀ ਭਵਨ 'ਚ ਮੋਦੀ ਸਮੇਤ ਉਨ੍ਹਾਂ ਦੇ ਮੰਤਰੀਆਂ ਨੇ ਸਹੁੰ ਚੁੱਕੀ ਸੀ। ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਦੇ ਤੌਰ 'ਤੇ ਅੰਗਰੇਜ਼ੀ 'ਚ ਸਹੁੰ ਚੁੱਕੀ ਸੀ, ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ ਸੀ।


Tanu

Content Editor

Related News