ਹਾਰਦਿਕ ਨੂੰ ਥੱਪੜ ਮਾਰਨ ਵਾਲਾ ਸ਼ਖਸ ਬੋਲਿਆ- ਇਸ ਆਦਮੀ ਨੂੰ ਸਬਕ ਸਿਖਾਉਣਾ ਸੀ

Friday, Apr 19, 2019 - 04:37 PM (IST)

ਹਾਰਦਿਕ ਨੂੰ ਥੱਪੜ ਮਾਰਨ ਵਾਲਾ ਸ਼ਖਸ ਬੋਲਿਆ- ਇਸ ਆਦਮੀ ਨੂੰ ਸਬਕ ਸਿਖਾਉਣਾ ਸੀ

ਸੁਰੇਂਦਰ ਨਗਰ— ਕਾਂਗਰਸ ਨੇਤਾ ਹਾਰਦਿਕ ਪਟੇਲ ਸ਼ੁੱਕਰਵਾਰ ਨੂੰ ਜਦੋਂ ਗੁਜਰਾਤ ਦੇ ਸੁਰੇਂਦਰ ਨਗਰ 'ਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ ਉਦੋਂ ਤਰੁਣ ਗੱਜਰ ਨਾਂ ਦੇ ਸ਼ਖਸ ਨੇ ਉਨ੍ਹਾਂ ਦੇ ਮੰਚ 'ਤੇ ਥੱਪੜ ਮਾਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਸ਼ਖਸ ਨੂੰ ਤੁਰੰਤ ਫੜਿਆ ਅਤੇ ਸਮਰਥਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਰਦਿਕ ਨੂੰ ਥੱਪੜ ਮਾਰਨ ਵਾਲੇ ਗੱਜਰ ਨੇ ਹਸਪਤਾਲ 'ਚ ਆਪਣੀ ਸਫ਼ਾਈ ਦਿੱਤੀ ਹੈ। ਉਸ ਦਾ ਕਹਿਣਾ ਹੈ,''ਜਦੋਂ ਪਾਟੀਦਾਰ ਅੰਦੋਲਨ ਹੋਇਆ, ਉਸ ਸਮੇਂ ਮੇਰੀ ਪਤਨੀ ਗਰਭਵਤੀ ਸੀ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸ ਸਮੇਂ ਮੈਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੈਂ ਉਸੇ ਸਮੇਂ ਫੈਸਲਾ ਲਿਆ ਕਿ ਮੈਂ ਇਸ ਆਦਮੀ ਨੂੰ ਮਾਰਾਂਗਾ। ਮੈਂ ਇਸ ਨੂੰ ਕਿਸੇ ਵੀ ਤਰ੍ਹਾਂ ਸਬਕ ਸਿਖਾਉਣਾ ਸੀ।''

ਉਹ ਕੌਣ ਹੈ, ਗੁਜਰਾਤ ਦਾ ਹਿਟਲਰ
ਤਰੁਣ ਗੱਜਰ ਨੇ ਅੱਗੇ ਕਿਹਾ,''ਇਸ ਤੋਂ ਬਾਅਦ ਅਹਿਮਦਾਬਾਦ 'ਚ ਉਨ੍ਹਾਂ ਦੀ ਰੈਲੀ ਦੌਰਾਨ ਜਦੋਂ ਮੈਂ ਆਪਣੇ ਬੱਚੇ ਲਈ ਦਵਾਈ ਲੈਣ ਗਿਆ ਸੀ ਤਾਂ ਸਭ ਕੁਝ ਬੰਦ ਸੀ। ਉਨ੍ਹਾਂ ਨੇ ਸੜਕਾਂ ਬੰਦ ਕਰਵਾ ਦਿੱਤੀਆਂ ਸਨ। ਉਹ ਜੋ ਚਾਹੁੰਦੇ ਸਨ ਗੁਜਰਾਤ 'ਚ ਉਸ ਨੂੰ ਬੰਦ ਕਰਵਾ ਦਿੰਦੇ ਸਨ। ਉਹ ਕੌਣ ਹਨ? ਗੁਜਰਾਤ ਦਾ ਹਿਟਲਰ?'' ਹਾਰਦਿਕ ਨੇ ਗੱਜਰ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੂੰ ਥੱਪੜ ਮਾਰਨ ਵਾਲਾ ਸ਼ਖਸ ਗੁਜਰਾਤ ਦੇ ਕੜੀ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਹਾਰਦਿਕ ਦੇ ਸਮਰਥਕਾਂ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਰਦਿਕ ਦੇ ਸਮਰਥਕ ਇੰਨੇ ਗੁੱਸੇ 'ਚ ਸਨ ਕਿ ਉਨ੍ਹਾਂ ਨੇ ਤੁਰਣ ਦੇ ਕੱਪੜੇ ਤੱਕ ਪਾੜ ਦਿੱਤੇ ਸਨ। ਹਾਲਾਂਕਿ ਹਾਰਦਿਕ ਨੇ ਸਮਰਥਕਾਂ ਨੂੰ ਉਸ ਦੀ ਕੁੱਟਮਾਰ ਕਰਨ ਤੋਂ ਰੋਕਿਆ ਸੀ।


author

DIsha

Content Editor

Related News