ਸਾਬਕਾ BJP MP ਦੀ ਸਲਮਾਨ ਖ਼ਾਨ ਨੂੰ ਸਲਾਹ, ਮੰਗ ਲਓ ਮੁਆਫੀ, ਖ਼ਤਮ ਕਰੋ ਮਾਮਲਾ

Monday, Oct 14, 2024 - 01:16 PM (IST)

ਸਾਬਕਾ BJP MP ਦੀ ਸਲਮਾਨ ਖ਼ਾਨ ਨੂੰ ਸਲਾਹ, ਮੰਗ ਲਓ ਮੁਆਫੀ, ਖ਼ਤਮ ਕਰੋ ਮਾਮਲਾ

ਮੁੰਬਈ (ਬਿਊਰੋ) : ਮੁੰਬਈ 'ਚ ਐੱਨ. ਸੀ. ਪੀ. ਆਗੂ (ਅਜੀਤ ਗਰੁੱਪ) ਬਾਬਾ ਸਿੱਦੀਕੀ ਦੇ ਕਤਲ ਕੇਸ 'ਚ ਫੜੇ ਗਏ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਹੁਣ ਕਤਲ ਕਾਂਡ ਨਾਲ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਕੜੀ ਵੀ ਜੁੜਦੀ ਜਾ ਰਹੀ ਹੈ ਕਿਉਂਕਿ ਸਲਮਾਨ ਨੂੰ ਬਿਸ਼ਨੋਈ ਗੈਂਗ ਤੋਂ ਧਮਕੀਆਂ ਵੀ ਮਿਲੀਆਂ ਹਨ। ਇਸ ਮਾਮਲੇ ਨੂੰ ਦੇਖਦੇ ਹੋਏ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਹਰਨਾਥ ਸਿੰਘ ਯਾਦਵ ਨੇ ਸਲਮਾਨ ਨੂੰ ਲੈ ਕੇ ਇੱਕ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਸਲਮਾਨ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਨੇਤਾ ਹਰਨਾਥ ਸਿੰਘ ਯਾਦਵ ਨੇ ਸਲਮਾਨ ਨੂੰ ਦਿੱਤੀ ਸਲਾਹ
ਬੀ. ਜੇ. ਪੀ. ਦੇ ਸੀਨੀਅਰ ਨੇਤਾ ਹਰਨਾਥ ਸਿੰਘ ਯਾਦਵ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ- ''ਪਿਆਰੇ ਸਲਮਾਨ ਖ਼ਾਨ ਕਾਲਾ ਹਿਰਨ, ਜਿਸ ਨੂੰ ਬਿਸ਼ਨੋਈ ਸਮਾਜ ਦੇਵਤਾ ਮੰਨ ਕੇ ਪੂਜਦਾ ਹੈ, ਤੁਸੀਂ ਉਸ ਦਾ ਸ਼ਿਕਾਰ ਕੀਤਾ ਅਤੇ ਉਸ ਨੂੰ ਪਕਾਇਆ ਅਤੇ ਖਾਧਾ। ਇਸ ਕਾਰਨ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਤੁਹਾਡੇ ਪ੍ਰਤੀ ਬਿਸ਼ਨੋਈ ਸਮਾਜ 'ਚ ਲੰਬੇ ਸਮੇਂ ਤੋਂ ਗੁੱਸਾ ਹੈ, ਵਿਅਕਤੀ ਤੋਂ ਗਲਤੀ ਹੋ ਜਾਂਦੀ ਹੈ, ਤੁਸੀ ਵੱਡੇ ਅਭਿਨੇਤਾ ਹੋ, ਦੇਸ਼ ਦੇ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਹਨ। ਮੇਰੀ ਤੁਹਾਨੂੰ ਸਲਾਹ ਹੈ ਕਿ ਤੁਹਾਨੂੰ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਆਪਣੀ ਵੱਡੀ ਗਲਤੀ ਲਈ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।''

PunjabKesari

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਸਲਮਾਨ-ਸ਼ਾਹਰੁਖ ਦੀ ਕਰਵਾਈ ਸੀ ਦੋਸਤੀ  
ਦੱਸ ਦੇਈਏ ਕਿ ਸਲਮਾਨ ਦੇ ਬਾਬਾ ਸਿੱਦੀਕੀ ਨਾਲ ਬਹੁਤ ਚੰਗੇ ਰਿਸ਼ਤੇ ਸਨ ਅਤੇ ਉਹ ਉਨ੍ਹਾਂ ਲਈ ਵੋਟਾਂ ਦੀ ਅਪੀਲ ਕਰਦੇ ਸਨ। ਬਾਬਾ ਸਿੱਦੀਕੀ ਸਲਮਾਨ ਦੇ ਕਰੀਬੀ ਦੋਸਤਾਂ 'ਚੋਂ ਇੱਕ ਸੀ ਅਤੇ ਉਨ੍ਹਾਂ ਕਈ ਸਾਲਾਂ ਬਾਅਦ ਭਾਈਜਾਨ (ਸਲਮਾਨ ਖ਼ਾਨ) ਅਤੇ ਬਾਦਸ਼ਾਹ (ਸ਼ਾਹਰੁਖ ਖ਼ਾਨ) ਵਿਚਕਾਰ ਦੋਸਤੀ ਦੀ ਸਹੂਲਤ ਵੀ ਦਿੱਤੀ। ਦੋਹਾਂ ਨੂੰ ਆਪਣੀ ਇਫਤਾਰ ਪਾਰਟੀ 'ਚ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਗਲੇ ਲਗਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ

ਮੁੰਬਈ ਕ੍ਰਾਈਮ ਬ੍ਰਾਂਚ ਨੇ ਕੀਤੀ ਤੀਜੀ ਗ੍ਰਿਫ਼ਤਾਰੀ 
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ 'ਚ ਹੁਣ ਤੱਕ 5 ਦੋਸ਼ੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਕਤਲ ਦੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਇੱਕ ਫਰਾਰ ਹੋ ਗਿਆ। ਐਤਵਾਰ (13 ਅਕਤੂਬਰ) ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਕਤਲ ਕੇਸ 'ਚ ਤੀਜੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਦਾ ਨਾਂ ਪ੍ਰਵੀਨ ਲੋਨਕਰ ਹੈ, ਜੋ ਕਿ ਫੇਸਬੁੱਕ 'ਤੇ ਪੋਸਟ ਕਰਨ ਵਾਲੇ ਸੂਬੂ ਲੋਂਕਰ ਦਾ ਭਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News