ਰਿਜ਼ਰਵੇਸ਼ਨ ਲਈ ਹਾਰਦਿਕ ਦੀ ਆਖ਼ਰੀ ਲੜਾਈ, 25 ਅਗਸਤ ਨੂੰ ਕਰਨਗੇ ਭੁੱਖ ਹੜਤਾਲ

Monday, Jul 09, 2018 - 04:43 PM (IST)

ਰਿਜ਼ਰਵੇਸ਼ਨ ਲਈ ਹਾਰਦਿਕ ਦੀ ਆਖ਼ਰੀ ਲੜਾਈ, 25 ਅਗਸਤ ਨੂੰ ਕਰਨਗੇ ਭੁੱਖ ਹੜਤਾਲ

ਨਵੀਂ ਦਿੱਲੀ— ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ ਆਪਣੇ ਸਮੁਦਾਇ ਦੇ ਮੈਂਬਰਾਂ ਨੂੰ ਰਿਜ਼ਰਵੇਸ਼ਨ ਦੀ ਮੰਗ 'ਤੇ ਜ਼ੋਰ ਦੇਣ ਲਈ ਉਹ 25 ਅਗਸਤ ਤੋਂ ਭੁੱਖ-ਹੜਤਾਲ ਕਰਨਗੇ। 24 ਸਾਲ ਦੇ ਹਾਰਦਿਕ ਪਟੇਲ ਨੇ ਰਿਜ਼ਰਵੇਸ਼ਨ ਲਈ ਆਪਣੀ ਮੰਗ ਪੂਰੀ ਹੋਣ ਤੱਕ ਆਪਣੀ ਹੜਤਾਲ ਜਾਰੀ ਰੱਖਣ ਦਾ ਸੰਕਲਪ ਲਿਆ।
ਪਟੇਲ ਨੇ ਆਪਣੇ ਅਧਿਕਾਰਕ ਫੇਸਬੁੱਕ ਪੇਜ 'ਤੇ ਪੋਸਟ ਵੀਡੀਓ ਸੰਦੇਸ਼ 'ਚ ਕਿਹਾ ਕਿ ਆਪਣੇ ਸਮੁਦਾਇ ਦੇ ਮੈਂਬਰਾਂ ਲਈ ਰਿਜ਼ਰਵੇਸ਼ਨ ਪ੍ਰਾਪਤ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਆਖ਼ਰੀ ਲੜਾਈ ਹੈ। ਇਸ ਲਈ ਜਾਂ ਤਾਂ ਮੈਂ ਆਪਣੀ ਜਾਨ ਦੇ ਦਵਾਂਗਾਂ ਜਾਂ ਤਾਂ ਅਸੀਂ ਰਿਜ਼ਰਵੇਸ਼ਨ ਪ੍ਰਾਪਤ ਕਰਾਂਗੇ। ਇਸ ਦੇ ਲਈ ਸਾਨੂੰ ਸਮਰਥਨ ਦੀ ਜ਼ਰੂਰਤ ਹੈ। ਇਹ ਲੜਾਈ ਆਖ਼ਰੀ ਪੜਾਅ 'ਤੇ ਪੁੱਜ ਚੁੱਕੀ ਹੈ। ਇਹ ਧਰਨਾ ਮੇਰੀ ਅੰਤਿਮ ਲੜਾਈ ਦੀ ਤਰ੍ਹਾਂ ਹੋਵੇਗਾ।


Related News