‘ਈਜ ਆਫ਼ ਲਿਵਿੰਗ’ ਇੰਡੈਕਸ ’ਚ ਇਨ੍ਹਾਂ 3 ਸ਼ਹਿਰਾਂ ਨੇ ਮਾਰੀ ਬਾਜ਼ੀ

Thursday, Mar 04, 2021 - 03:44 PM (IST)

‘ਈਜ ਆਫ਼ ਲਿਵਿੰਗ’ ਇੰਡੈਕਸ ’ਚ ਇਨ੍ਹਾਂ 3 ਸ਼ਹਿਰਾਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ— ਜੀਵਨ ਦੀ ਸੌਖ (ਈਜ ਆਫ਼ ਲਿਵਿੰਗ) ਇੰਡੈਕਸ ’ਚ ਬੈਂਗਲੁਰੂ ਨੇ ਪਹਿਲਾ, ਪੁਣੇ ਨੇ ਦੂਜਾ ਅਤੇ ਅਹਿਮਦਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਪਹਿਲੇ 10 ਸ਼ਹਿਰਾਂ ਦੀ ਸੂਚੀ ਵਿਚ ਦਿੱਲੀ ਅਤੇ ਕੋਲਕਾਤਾ ਸਥਾਨ ਬਣਾਉਣ ਵਿਚ ਸਫ਼ਲ ਨਹੀਂ ਹੋ ਸਕੇ ਹਨ। ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਜੀਵਨ ਦੀ ਸੌਖ ਇੰਡੈਕਸ 2020 ਅਤੇ ਨਿਗਮ ਪ੍ਰਦਰਸ਼ਨ ਇੰਡੈਕਸ 2020 ਜਾਰੀ ਕੀਤਾ। ਆਨਲਾਈਨ ਆਯੋਜਿਤ ਕੀਤੇ ਗਏ ਇਸ ਸਮਾਰੋਹ ਵਿਚ ਮੰਤਰਾਲਾ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

PunjabKesari

ਜੀਵਨ ਦੀ ਸੌਖ ਇੰਡੈਕਸ 2020 ਵਿਚ ਦੇਸ਼ ਭਰ ਦੇ ਸ਼ਹਿਰਾਂ ਨੂੰ ਦੋ ਹਿੱਸਿਆਂ- 10 ਲੱਖ ਤੋਂ ਵੱਧ ਆਬਾਦੀ ਅਤੇ 10 ਲੱਖ ਤੋਂ ਘੱਟ ਆਬਾਦੀ ਵਿਚ ਵੰਡਿਆ ਗਿਆ ਸੀ। ਇਸ ਪੂਰੇ ਮੁਕਾਬਲੇ ਵਿਚ 111 ਸ਼ਹਿਰਾਂ ਨੇ ਹਿੱਸਾ ਲਿਆ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਜੀਵਨ ਦੀ ਸੌਖ ਇੰਡੈਕਸ 2020 ’ਚ ਪਹਿਲੇ ਨੰਬਰ ’ਤੇ ਕਰਨਾਟਕ ਦਾ ਬੈਂਗਲੁਰੂ, ਦੂਜੇ ਨੰਬਰ ’ਤੇ ਮਹਾਰਾਸ਼ਟਰ ਦਾ ਪੁਣੇ ਅਤੇ ਤੀਜੇ ਨੰਬਰ ’ਤੇ ਗੁਜਰਾਤ ਦਾ ਅਹਿਮਦਾਬਾਦ ਰਿਹਾ। ਪਹਿਲੇ 10 ਸਥਾਨ ਪਾਉਣ ਵਾਲੇ ਹੋਰ ਸ਼ਹਿਰਾਂ ਵਿਚ ਤਾਮਿਲਨਾਡੂ ਦਾ ਚੇਨਈ, ਗੁਜਰਾਤ ਦਾ ਸੂਰਤ, ਮਹਾਰਾਸ਼ਟਰ ਦਾ ਨਵੀ ਮੁੰਬਈ, ਤਾਮਿਲਨਾਡੂ ਦਾ ਕੋਇੰਬਟੂਰ, ਗੁਜਰਾਤ ਦਾ ਵਡੋਦਰਾ, ਮੱਧ ਪ੍ਰਦੇਸ਼ ਦਾ ਇੰਦੌਰ ਅਤੇ ਮਹਾਰਾਸ਼ਟਰ ਦਾ ਗ੍ਰੇਟਰ ਮੁੰਬਈ ਸ਼ਾਮਲ ਹਨ। 

PunjabKesari

10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਜੀਵਨ ਦੀ ਸੌਖ ਇੰਡੈਕਸ ’ਚ ਸ਼ਿਮਲਾ ਨੂੰ ਪਹਿਲਾ ਸਥਾਨ ਮਿਲਿਆ ਹੈ। ਦੂਜੇ ਸਥਾਨ ’ਤੇ ਭੁਵਨੇਸ਼ਵਰ, ਤੀਜੇ ’ਤੇ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਰਹੇ। ਹੋਰ ਸ਼ਹਿਰਾਂ ਵਿਚ ਆਂਧਰਾ ਪ੍ਰਦੇਸ਼ ਦਾ ਕਾਕੀਨਾਡਾ, ਤਾਮਿਲਨਾਡੂ ਦਾ ਸੇਲਮ, ਵੇਲੋਰ, ਗੁਜਰਾਤ ਦਾ ਗਾਂਧੀਨਗਰ, ਹਰਿਆਣਾ ਦਾ ਗੁਰੂਗ੍ਰਾਮ, ਕਰਨਾਟਕ ਦਾ ਦਾਵਣਗੇਰੇ ਅਤੇ ਤਾਮਿਲਨਾਡੂ ਦਾ ਤਿਰੂਚਿਰਾਪੱਲੀ ਹੈ। 


author

Tanu

Content Editor

Related News