ਬਰਿੱਜ ਦੀ ਰੇਲਿੰਗ ''ਤੇ ਲਟਕੀ ਲਗਜਰੀ ਬੱਸ, ਬਚ ਗਈਆਂ 65 ਜ਼ਿੰਦਗੀਆਂ (ਤਸਵੀਰਾਂ)

03/28/2017 10:32:13 AM

ਵਡੋਦਰਾ— ਇੱਥੇ ਲਗਜਰੀ ਬੱਸ ਸ਼ਹਿਰ ਦੇ ਕਰੀਬ ਜਾਂਬੁਵਾ ਬਰਿੱਜ ਦੇ ਉੱਪਰ ਟਾਇਰ ਫਟਣ ਨਾਲ ਰੇਲਿੰਗ ''ਤੇ ਲਟਕ ਗਈ। ਇਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਦੋਂ ਇਹ ਘਟਨਾ ਹੋਈ, ਉਦੋਂ ਰਾਤ ਦੇ 11.30 ਵਜੇ ਸਨ, ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ। ਜਿਵੇਂ ਹੀ ਇਹ ਹਾਦਸਾ ਹੋਇਆ, ਯਾਤਰੀਆਂ ''ਚ ਚੀਕ-ਪੁਕਾਰ ਮਚ ਗਈ। 
ਰਾਜਸਥਾਨ ਤੋਂ ਮੁਸਾਫਰਾਂ ਨੂੰ ਲੈ ਕੇ ਮੁੰਬਈ ਜਾਣ ਲਈ ਨਿਕਲੀ ਲਗਜਰੀ ਬੱਸ ਸ਼ਹਿਰ ਦੇ ਕਰੀਬ ਨੈਸ਼ਨਲ ਹਾਈਵੇਅ ਨੰਬਰ8 ''ਤੇ ਸਥਿਤ ਜਾਂਬੁਵਾ ਬਰਿੱਜ ਰਾਤ 11.30 ਵਜੇ ਲੰਘ ਰਹੀ ਸੀ। ਇੰਨੇ ''ਚ ਬੱਸ ਦਾ ਟਾਇਰ ਫਟ ਗਿਆ। ਜਿਸ ਨਾਲ ਲਗਜਰੀ ਬੱਸ ਤੇਜ਼ ਆਵਾਜ਼ ਨਾਲ ਰੇਲਿੰਗ ਨਾਲ ਟਕਰਾਈ ਅਤੇ ਇੱਥੇ ਲਟਕ ਗਈ। ਉਸ ਸਮੇਂ ਬੱਸ ਦੇ ਯਾਤਰੀ ਸੁੱਤੇ ਹੋਏ ਸਨ। ਇਸ ਹਾਦਸੇ ਤੋਂ ਬਾਅਦ ਲੋਕਾਂ ''ਚ ਚੀਕ-ਪੁਕਾਰ ਮਚ ਗਈ। ਕੁਝ ਹੀ ਦੇਰ ''ਚ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਪੁੱਜ ਗਈ। ਪਹਿਲਾਂ ਤਾਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੌਰਾਨ ਕਲੀਨਰ ਸਮੇਤ ਤਿੰਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਯਾਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਮੁੰਬਈ ਵੱਲ ਜਾਣ ਵਾਲੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਪੁਲਸ ਨੇ ਹਾਦਸੇ ਦਾ ਅਪਾਰਧ ਕਾਇਮ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Disha

News Editor

Related News