ਹਰਿਆਣਾ ਦੇ ਕੈਥਲ ''ਚ ਜੰਗਲ ''ਚੋਂ ਮਿਲੀ 7 ਸਾਲਾ ਬੱਚੀ ਦੀ ਅੱਧ ਸੜੀ ਲਾਸ਼

Monday, Oct 10, 2022 - 11:08 AM (IST)

ਹਰਿਆਣਾ ਦੇ ਕੈਥਲ ''ਚ ਜੰਗਲ ''ਚੋਂ ਮਿਲੀ 7 ਸਾਲਾ ਬੱਚੀ ਦੀ ਅੱਧ ਸੜੀ ਲਾਸ਼

ਕੈਥਲ (ਭਾਸ਼ਾ)- ਹਰਿਆਣਾ ਦੇ ਕੈਥਲ 'ਚ ਸ਼ਨੀਵਾਰ ਨੂੰ ਲਾਪਤਾ ਹੋਈ 7 ਸਾਲਾ ਬੱਚੀ ਦੀ ਅੱਧ ਸੜੀ ਲਾਸ਼ ਐਤਵਾਰ ਨੂੰ ਨੇੜਲੇ ਜੰਗਲੀ ਇਲਾਕੇ 'ਚੋਂ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮਜ਼ਦੂਰ ਦੀ ਧੀ ਸ਼ਨੀਵਾਰ ਨੂੰ ਘਰੋਂ ਟਾਇਲਟ ਲਈ ਨਿਕਲੀ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ਨੀਵਾਰ ਸ਼ਾਮ ਨੂੰ ਪੂਰੇ ਕੁਰੜ ਪਿੰਡ ਵਿਚ ਉਸ ਦੀ ਭਾਲ ਕੀਤੀ ਪਰ ਜਦੋਂ ਉਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਗੁਰੂਗ੍ਰਾਮ ਤੋਂ ਦੁਖ਼ਦ ਖ਼ਬਰ, ਤਲਾਬ ’ਚ ਡੁੱਬਣ ਨਾਲ 6 ਬੱਚਿਆਂ ਦੀ ਹੋਈ ਮੌਤ

ਪੁਲਸ ਅਨੁਸਾਰ ਉਸ ਨੇ ਪਿੰਡ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਲੱਭਣਾ ਸ਼ੁਰੂ ਕੀਤਾ ਅਤੇ ਉਸ ਨੂੰ ਨੇੜੇ ਦੇ ਇਕ ਜੰਗਲੀ ਖੇਤਰ 'ਚ ਕੁੜੀ ਦੀ ਅੱਧ ਸੜੀ ਲਾਸ਼ ਮਿਲੀ। ਉਸ ਅਨੁਸਾਰ ਨੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖਣ 'ਤੇ ਪੁਲਸ ਨੂੰ ਨੂੰ ਪਤਾ ਲੱਗਾ ਕਿ 18 ਸਾਲਾ ਪਵਨ ਉਸ ਕੁੜੀ ਨਾਲ ਗੱਲਬਾਤ ਕਰ ਰਿਹਾ ਸੀ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਅਨੁਸਾਰ ਫੋਰੈਂਸਿਕ ਟੀਮ ਨੂੰ ਵੀ ਹਾਦਸੇ ਵਾਲੀ ਜਗ੍ਹਾ ਬੁਲਾਇਆ ਗਿਆ ਹੈ। ਪੁਲਸ ਦੇ ਡਿਪਟੀ ਸੁਪਰਡੈਂਟ ਸੱਜਣ ਕੁਮਾਰ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਦਾ ਵਿਸਰਾ ਜਾਂਚ ਲਈ ਮਧੁਬਨ ਅਪਰਾਧ ਵਿਗਿਆਨ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News