HAL ਕੋਲ ਤਨਖਾਹ ਦੇ ਪੈਸੇ ਨਹੀਂ, ਨੌਕਰੀ ਲਈ AA ਕੋਲ ਜਾਣ ਨੂੰ ਮਜਬੂਰ ਹੋਣਗੇ ਕਰਮਚਾਰੀ : ਰਾਹੁਲ

Tuesday, Jan 08, 2019 - 06:59 AM (IST)

ਨਵੀਂ ਦਿੱਲੀ   (ਭਾਸ਼ਾ)–  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਜੇ ਇਹੀ ਹਾਲ ਰਿਹਾ ਤਾਂ ਕਰਮਚਾਰੀ ਨੌਕਰੀ ਲਈ ‘ਏ. ਏ.’ (ਅਨਿਲ ਅੰਬਾਨੀ) ਕੋਲ ਜਾਣ ਨੂੰ ਮਜਬੂਰ ਹੋਣਗੇ।
ਉਨ੍ਹਾਂ ਨੇ  ਠੇਕੇ ਦੇ ਸਬੰਧ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ’ਤੇ ‘ਝੂਠ ਬੋਲਣ’ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ ਮਾਮਲੇ ’ਤੇ 15 ਮਿੰਟ ਦੀ ਸਿੱਧੀ ਬਹਿਸ ਦੀ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਕਿ ਮੋਦੀ ਲੋਕ ਸਭਾ ਵਿਚ ਆਉਣ ਤੋਂ ਡਰ ਰਹੇ ਹਨ। ਉਨ੍ਹਾਂ ਨੇ ਸਰਕਾਰ ’ਤੇ ਐੱਚ. ਏ. ਐੱਲ. ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਇਹ ਸਵਾਲ ਫਿਰ ਦੁਹਰਾਇਆ ਕਿ ਕੀ ਰੱਖਿਆ ਮੰਤਰਾਲਾ ਅਤੇ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਜਹਾਜ਼ ਸੌਦੇ ਵਿਚ ਪ੍ਰਧਾਨ ਮੰਤਰੀ ਦੇ ਦਖਲ ’ਤੇ ਇਤਰਾਜ਼ ਜਤਾਇਆ ਸੀ? ਰਾਹੁਲ  ਨੇ


Related News