ਗੁਰੂਕੁਲ ਯੂਨੀਵਰਸਿਟੀ ਨੇ ਜਾਰੀ ਕੀਤਾ ਵੈਦਿਕ ਮਾਈਕ੍ਰੋ ਬਾਇਓਲੋਜੀ ਦਾ ਸਿਲੇਬਸ

Wednesday, Sep 04, 2019 - 01:52 PM (IST)

ਗੁਰੂਕੁਲ ਯੂਨੀਵਰਸਿਟੀ ਨੇ ਜਾਰੀ ਕੀਤਾ ਵੈਦਿਕ ਮਾਈਕ੍ਰੋ ਬਾਇਓਲੋਜੀ ਦਾ ਸਿਲੇਬਸ

ਨਵੀਂ ਦਿੱਲੀ/ਹਰਿਦੁਆਰ—ਗੁਰੂਕੁਲ ਕਾਂਗੜੀ ਯੂਨੀਵਰਸਿਟੀ ’ਚ ਹੁਣ ਬਾਟਨੀ ਐਂਡ ਮਾਈਕ੍ਰੋ ਬਾਇਓਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ਵੇਦਾਂ ’ਚ ਸ਼ਾਮਲ ਗਿਆਨ-ਵਿਗਿਆਨ ਵੀ ਪੜ੍ਹਾਇਆ ਜਾਵੇਗਾ। ਇਸ ਵਿਭਾਗ ’ਚ ਹੁਣ ਵੈਦਿਕ ਮਾਈਕ੍ਰੋ ਬਾਇਓਲੋਜੀ ਦਾ ਸਿਲੇਬਸ ਲਾਗੂ ਕੀਤਾ ਗਿਆ ਹੈ। ਇਸ ਨੂੰ ਇੱਕ ਯੂਨਿਟ ਦੇ ਰੂਪ ’ਚ ਬੀ. ਐੱਸ. ਸੀ ਅਤੇ ਐੱਮ. ਐੱਸ. ਸੀ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਵਿਸ਼ੇ ਦੇ ਰੂਪ ’ਚ ਪੜ੍ਹਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਬਾਟਨੀ ਐਂਡ ਮਾਈਕ੍ਰੋ ਬਾਇਓਲਾਜੀ ਵਿਭਾਗ ਦੇ ਪ੍ਰਧਾਨ ਪ੍ਰੋ. ਆਰਸੀ ਦੁਬੇ ਨੇ ਦਾਅਵਾ ਕੀਤਾ ਹੈ ਕਿ ਗੁਰੂਕੁਲ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਇਹ ਸਿਲੇਬਸ ਤਿਆਰ ਕਰਕੇ ਉਸ ਨੂੰ ਲਾਗੂ ਕੀਤਾ ਹੈ। ਪ੍ਰੋ. ਦੁਬੇ ਮੁਤਾਬਕ ਇਹ ਸਿਲੇਬਸ ਵਿਗਿਆਨਿਕ ਦਿ੍ਰਸ਼ਟੀ ਨਾਲ ਪੂਰੇ ਸੂਖਮ ਜੀਵ ਵਿਗਿਆਨ ਨਾਲ ਜੋੜਦਾ ਹੈ। ਇਸ ’ਚ ਸੂਖਮ ਜੀਵਾਂ ਅਤੇ ਬ੍ਰਹਿਮੰਡ ਦੀ ਉਤਪੱਤੀ, ਸੂਖਮ ਜੀਵਾਂ ਦਾ ਪ੍ਰਸਾਰ ਅਤੇ ਵਰਗੀਕਰਨ, ਮਨੁੱਖੀ ਸਿਹਤ ਦੇ ਰੋਗਨਾਸ਼ਕ ਕੀੜੇ, ਕੀੜਿਆ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਵਿਨਾਸ਼ ਦੀ ਵਿਗਿਆਨਤਾ ’ਤੇ ਚੁਣੇ ਗਏ ਵੈਦਿਕ ਮੰਤਰਾਂ ਨੂੰ ਹਿੰਦੀ ਅਤੇ ਅੰਗਰੇਜੀ ’ਚ ਅਰਥ ਸਮੇਤ ਉੱਚਿਤ ਸਥਾਨਾਂ ’ਤੇ ਚਿੱਤਰਾਂ ਰਾਹੀਂ ਮੌਲਿਕ ਰੂਪ ’ਚ ਸਮਝਾਇਆ ਗਿਆ ਹੈ।

ਪ੍ਰੋ. ਦੁਬੇ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਵੈਦਿਕ ਗ੍ਰੰਥਾਂ ਦਾ ਅਧਿਐਨ ਕਰ ਸੂਖਮ ਜੀਵ ਵਿਗਿਆਨ ਸੰਬੰਧੀ ਮੰਤਰਾਂ ਨੂੰ ਲੱਭ ਕੇ ਵੈਦਿਕ ਮਾਈਕ੍ਰੋ ਬਾਇਓਲੋਜੀ ਦੀ ਇੱਕ ਪੁਸਤਕ ਵੀ ਲਗਭਗ ਤਿਆਰ ਕਰ ਦਿੱਤੀ ਗਈ ਹੈ, ਤਾਂ ਕਿ ਵਿਦਿਆਰਥੀਆਂ ਨੂੰ ਵੇਦ ਮੰਤਰਾਂ ’ਚ ਸ਼ਾਮਲ ਪ੍ਰਾਚੀਨ ਵਿਗਿਆਨਿਕ ਗਿਆਨ ਦਾ ਅਧਿਐਨ ਆਸਾਨੀ ਨਾਲ ਕਰਵਾਇਆ ਜਾ ਸਕੇ। ਆਰੀਆ ਪ੍ਰਤੀਨਿਧੀ ਸਭਾ ਇਸ ਕੰਮ ਦੀ ਸਲਾਘਾ ਕਰਦੀ ਹੈ ਕਿ ਜਿਸ ਮਕਸਦ ਲਈ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੀ ਸਥਾਪਨਾ ਸਵਾਮੀ ਸ਼ਰਧਾਨੰਦ ਨੇ ਕੀਤੀ ਸੀ। ਵੈਦਿਕ ਮਾਈਕ੍ਰੋ ਬਾਇਓਲੋਜੀ ਦਾ ਸਿਲੇਬਸ ਯੂਨੀਵਰਸਿਟੀ ’ਚ ਲਾਗੂ ਕਰਨਾ,ਇੱਕ ਵੱਡਾ ਕਦਮ ਹੈ।


author

Iqbalkaur

Content Editor

Related News