ਸੰਜੇ ਦੱਤ ਨੇ ਬਾਗੇਸ਼ਵਰ ਧਾਮ ਨੂੰ ਦੱਸਿਆ 'ਛੋਟਾ ਭਰਾ'

Wednesday, Nov 27, 2024 - 02:03 PM (IST)

ਸੰਜੇ ਦੱਤ ਨੇ ਬਾਗੇਸ਼ਵਰ ਧਾਮ ਨੂੰ ਦੱਸਿਆ 'ਛੋਟਾ ਭਰਾ'

ਮੁੰਬਈ (ਬਿਊਰੋ) : ਹਿੰਦੂ ਧਰਮ 'ਚ ਬਹੁਤ ਸਾਰੇ ਸਾਧੂ ਅਤੇ ਸੰਤ ਹਨ, ਜਿਨ੍ਹਾਂ ਦੇ ਲੱਖਾਂ ਪੈਰੋਕਾਰ ਹਨ। ਮੌਜੂਦਾ ਸਮੇਂ 'ਚ ਕਈ ਅਜਿਹੇ ਬਾਬੇ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਮਸ਼ਹੂਰ ਹਨ। ਇਨ੍ਹਾਂ 'ਚੋਂ ਇੱਕ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਹਨ। ਉਹ ਕਥਾਵਾਂ ਸੁਣਾਉਂਦੇ ਹਨ ਅਤੇ ਰਾਮ ਭਗਤ ਹਨ। ਉਨ੍ਹਾਂ ਦੀ ਕਥਾ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਹਨ।

PunjabKesari

ਫਿਲਹਾਲ ਬਾਗੇਸ਼ਵਰ ਧਾਮ ਬਾਬਾ ਪਦਯਾਤਰਾ ਨੂੰ ਲੈ ਕੇ ਚਰਚਾ ‘ਚ ਹਨ। ਉਹ ਸਨਾਤਨ ਹਿੰਦੂ ਪਦਯਾਤਰਾ 'ਚ ਹੈ ਅਤੇ ਇਸ ਯਾਤਰਾ 'ਚ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ। ਇਸ ‘ਚ ਨਵਾਂ ਨਾਂ ਹੈ ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਦਾ। ਉਹ ਧੀਰੇਂਦਰ ਕ੍ਰਿਸ਼ਨ ਦੇ ਮਾਰਚ 'ਚ ਸ਼ਾਮਲ ਹੋਏ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਧੀਰੇਂਦਰ ਸ਼ਾਸਤਰੀ ਬਾਰੇ ਵੀ ਗੱਲ ਕੀਤੀ।

PunjabKesari

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਸਨਾਤਨ ਹਿੰਦੂ ਪਦਯਾਤਰਾ ਜਾਰੀ ਹੈ। ਅੱਜ 5ਵੇਂ ਦਿਨ ਇਹ ਪਦਯਾਤਰਾ ਉੱਤਰ ਪ੍ਰਦੇਸ਼ ਦੇ ਝਾਂਸੀ ਪਹੁੰਚੀ, ਜਿੱਥੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਗੁਰੂ ਜੀ ਮੇਰੇ ਛੋਟੇ ਭਰਾ ਹਨ। ਜੇਕਰ ਉਹ ਮੈਨੂੰ ਉੱਪਰ ਜਾਣ ਲਈ ਕਹੇ ਤਾਂ ਮੈਂ ਵੀ ਉੱਪਰ ਜਾਵਾਂਗਾ। ਇਹ ਦੇਸ਼ ਇੱਕ ਹੈ, ਸਭ ਇੱਕੋ ਜਿਹੇ ਹਨ। ਇਹ ਸਾਡਾ ਪਿਆਰਾ ਭਾਰਤ ਹੈ, ਜਦੋਂ ਵੀ ਬਾਬਾ ਮੈਨੂੰ, ਮੈਨੂੰ ਜਿਸ ਵੀ ਕੰਮ ਲਈ ਬੁਲਾਉਣਗੇ, ਮੈਂ ਹਾਜ਼ਰ ਹੋਵਾਂਗਾ।''

PunjabKesari

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਸੰਜੂ ਬਾਬਾ ਨੂੰ ਦੇਖ ਕੇ ਭੀੜ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ, ਉਥੇ ਹੀ ਦੂਜੇ ਪਾਸੇ ਸੰਜੇ ਦੱਤ ਹਰ-ਹਰ ਮਹਾਦੇਵ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਦੇ ਬੋਲਾਂ ‘ਤੇ ਤਾੜੀਆਂ ਮਾਰ ਰਹੇ ਸਨ। ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੀ ਸੰਜੇ ਦੱਤ ਨੂੰ ਆਪਣੀ ਪੈਦਲ ਯਾਤਰਾ ‘ਚ ਦੇਖ ਕੇ ਕਾਫੀ ਖੁਸ਼ ਨਜ਼ਰ ਆਏ।

PunjabKesari

ਬਾਬਾ ਦੀ ਗੱਲ ਕਰੀਏ ਤਾਂ ਇਸ ਸਮੇਂ ਉਨ੍ਹਾਂ ਦੀ ਪਦਯਾਤਰਾ ਖਜੂਰਾਹੋ 'ਚ ਸੀ। ਸੰਜੇ ਦੱਤ ਚਾਰਟਰਡ ਜਹਾਜ਼ ਰਾਹੀਂ ਬਾਬਾ ਦੀ ਸਲਾਹ ‘ਤੇ ਇੱਥੇ ਪਹੁੰਚੇ ਸਨ। ਇਸ ਦੌਰਾਨ ਅਦਾਕਾਰ ਨੇ ਹਿੰਦੂ ਧਰਮ ਦੇ ਸਮਰਥਨ 'ਚ ਬੋਲਿਆ ਅਤੇ ਨਾਅਰੇ ਵੀ ਲਗਾਏ।

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News