ਗੁਰੂਗ੍ਰਾਮ : ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ ਔਰਤ ਨੇ ਖੁਦ ਨੂੰ ਅੱਗ ਲਗਾ ਦਿੱਤੀ ਜਾਨ

Wednesday, Mar 29, 2023 - 10:01 AM (IST)

ਗੁਰੂਗ੍ਰਾਮ : ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ ਔਰਤ ਨੇ ਖੁਦ ਨੂੰ ਅੱਗ ਲਗਾ ਦਿੱਤੀ ਜਾਨ

ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ 'ਚ ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ 30 ਸਾਲਾ ਇਕ ਔਰਤ ਨੇ ਕਮਰੇ 'ਚ ਖੁਦ ਨੂੰ ਅੱਗ ਲਗਾ ਕੇ ਜਾਨ ਦੇ ਦਿੱਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਕਟਰ 37 ਦੀ ਥਾਣਾ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਸੁਨੀਤਾ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਔਰਤ ਨੇ ਖੁਦ ਨੂੰ ਅੱਗ ਲਗਾ ਲਈ। ਗੰਭੀਰ ਹਾਲਤ 'ਚ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਮੰਗਲਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਪੁਲਸ ਨੇ ਕਿਹਾ ਕਿ ਉਸ ਦੇ ਕਮਰੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਅਨੁਸਾਰ ਬਿਹਾਰ ਦੀ ਰਹਿਣ ਵਾਲੀ ਮੰਜੂ ਇਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ ਅਤੇ ਸੈਕਟਰ 37 ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਕਰਿਆਨਾ ਦੁਕਾਨ ਸੰਚਾਲਕ ਬਾਬੂ ਰਾਮ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ, ਜਿਸ ਨੇ ਐਤਵਾਰ ਸ਼ਾਮ ਖੁਦ ਨੂੰ ਗੋਲੀ ਮਾਰ ਲਈ ਸੀ। ਐੱਸ.ਐੱਚ.ਓ. ਨੇ ਦੱਸਿਆ ਕਿ ਔਰਤ ਦਾ ਬੁੱਧਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।


author

DIsha

Content Editor

Related News