ਗੁਰੂਗ੍ਰਾਮ ਪੁਲਸ ਨੇ ਕੀਤਾ ''ਬੁਲੇਟ ਗੈਂਗ'' ਦਾ ਪਰਦਾਫ਼ਾਸ਼, 3 ਲੋਕ ਗ੍ਰਿਫ਼ਤਾਰ

Sunday, Sep 24, 2023 - 06:39 PM (IST)

ਗੁਰੂਗ੍ਰਾਮ ਪੁਲਸ ਨੇ ਕੀਤਾ ''ਬੁਲੇਟ ਗੈਂਗ'' ਦਾ ਪਰਦਾਫ਼ਾਸ਼, 3 ਲੋਕ ਗ੍ਰਿਫ਼ਤਾਰ

ਗੁਰੂਗ੍ਰਾਮ- ਗੁਰੂਗ੍ਰਾਮ ਪੁਲਸ ਨੇ ਇਕ ਚੇਨ ਝਪਟਣ ਵਾਲੇ ਗਿਰੋਹ ਦੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਮਹਿਜ ਡੇਢ ਮਹੀਨੇ 'ਚ ਸਥਾਨਕ ਵਾਸੀਆਂ 'ਤੇ ਹਮਲਾ ਕਰ ਕੇ ਲੱਖਾਂ ਰੁਪਏ ਦੀ ਗਹਿਣੇ ਲੁੱਟ ਲਏ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਗਿਰੋਹ ਦਾ ਮੁਖੀਆ ਵੀ ਸ਼ਾਮਲ ਹੈ। ਇਸ ਗਿਰੋਹ ਨੂੰ 'ਬੁਲੇਟ ਗੈਂਗ' ਦੇ ਨਾਂ ਤੋਂ ਜਾਣਿਆ ਜਾਂਦਾ ਸੀ ਕਿਉਂਕਿ ਇਹ ਬੁਲੇਟ ਮੋਟਰਸਾਈਕਲ 'ਤੇ ਨਿਕਲ ਕੇ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ। 

ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਵਰੁਣ ਦਹੀਆ ਅਨੁਸਾਰ ਗੁਰੂਗ੍ਰਾਮ ਪੁਲਸ ਨੂੰ ਪਿਛਲੇ ਡੇਢ ਮਹੀਨੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੂਰਬੀ ਜ਼ੋਨ ਵਿਚ ਬੁਲੇਟ 'ਤੇ ਨੌਜਵਾਨ ਗੋਲੀਆਂ ਚਲਾ ਕੇ ਲੋਕਾਂ ਤੋਂ ਸੋਨੇ ਦੇ ਗਹਿਣੇ ਖੋਹ ਲੈਂਦੇ ਹਨ। ਦਹੀਆ ਨੇ ਕਿਹਾ  ਕਿ ਇਹ ਗਿਰੋਹ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਖਾਸ ਕਰਕੇ ਸਵੇਰੇ ਜਦੋਂ ਲੋਕ ਸੈਰ ਕਰਨ ਜਾਂਦੇ ਸਨ। ਉਨ੍ਹਾਂ ਦਾ ਮੁੱਖ ਨਿਸ਼ਾਨਾ ਔਰਤਾਂ ਰਹਿੰਦੀਆਂ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਕੋਲੋਂ 1.27 ਲੱਖ ਰੁਪਏ ਦੀ ਨਕਦੀ, ਇਕ ਸੋਨੇ ਦੀ ਚੇਨ ਅਤੇ ਇਕ ਸਿਲੰਡਰ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗਿਰੋਹ ਦੇ ਸਰਗਨਾ ਦੀ ਪਛਾਣ ਸ਼ੁਭਮ ਵਜੋਂ ਹੋਈ ਹੈ, ਜੋ ਕਿ ਨੈਨੀਤਾਲ ਦਾ ਰਹਿਣ ਵਾਲਾ ਹੈ। ਜਦੋਂ ਕਿ ਉਸਦੇ ਸਾਥੀ ਬਿਹਾਰ ਦੇ ਅਜੈ ਅਤੇ ਪੱਛਮੀ ਬੰਗਾਲ ਦੇ ਨਵ ਕੁਮਾਰ ਹਨ। ਕੁਮਾਰ ਇਸ ਗਿਰੋਹ ਦਾ ਸੁਨਿਆਰਾ ਸੀ। ਅਧਿਕਾਰੀ ਨੇ ਦੱਸਿਆ ਕਿ ਨਵ ਕੁਮਾਰ ਪਿਛਲੇ ਛੇ ਮਹੀਨਿਆਂ ਤੋਂ ਪਿੰਡ ਚੱਕਰਪੁਰ ਪਿੰਡ 'ਚ ਗਹਿਣਿਆਂ ਦੀ ਦੁਕਾਨ ਚਲਾ ਰਿਹਾ ਸੀ। ਅਸੀਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਾਂ।


author

Tanu

Content Editor

Related News