ਪਤਨੀ ਦਾ ਕਤਲ ਕਰ ਫਰਾਰ ਹੋਇਆ ਪਤੀ, ਮਾਂ ਦੀ ਲਾਸ਼ ਕੋਲ ਬੈਠਾ ਰੋ ਰਿਹਾ ਸੀ 2 ਸਾਲ ਦਾ ਮਾਸੂਮ

Monday, Jan 01, 2024 - 06:21 PM (IST)

ਪਤਨੀ ਦਾ ਕਤਲ ਕਰ ਫਰਾਰ ਹੋਇਆ ਪਤੀ, ਮਾਂ ਦੀ ਲਾਸ਼ ਕੋਲ ਬੈਠਾ ਰੋ ਰਿਹਾ ਸੀ 2 ਸਾਲ ਦਾ ਮਾਸੂਮ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਗੁਰੂਗ੍ਰਾਮ ਦੇ ਡੀ.ਐੱਲ.ਐੱਫ. ਫੇਜ਼-3 ਇਲਾਕੇ 'ਚ ਸਥਿਤ ਇਕ ਫਲੈਟ 'ਚ ਇਕ 23 ਸਾਲਾ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਪੁਲਸ ਮ੍ਰਿਤਕਾ ਦੇ ਪਤੀ ਦੀ ਭਾਲ ਕਰ ਰਹੀ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਅਤੇ ਉਸ ਦਾ 2 ਸਾਲ ਦਾ ਬੱਚਾ ਨੇੜੇ ਹੀ ਬੈਠਾ ਰੋ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਕਤਲ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਪਤੀ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ : ਫੋਟੋਸ਼ੂਟ ਲਈ ਜਾਣਾ ਚਾਹੁੰਦੀ ਸੀ BBA ਦੀ ਵਿਦਿਆਰਥਣ, ਮਾਪਿਆਂ ਦੀ ਗੱਲ ਤੋਂ ਖ਼ਫਾ ਹੋ ਕੇ ਚੁੱਕਿਆ ਖ਼ੌਫਨਾਕ ਕਦਮ

ਅਧਿਕਾਰੀ ਨੇ ਦੱਸਿਆ ਕਿ ਸੂਚਨ ਮਿਲਣ 'ਤੇ ਪਹੁੰਚੀ ਪੁਲਸ ਟੀਮ ਨੂੰ ਘਰ ਬੰਦ ਮਿਲਿਆ ਅਤੇ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਦੇਖਿਆ ਕਿ ਔਰਤ ਖੂਨ ਨਾਲ ਲੱਥਪੱਥ ਸੀ ਅਤੇ ਉਸ ਦਾ ਬੱਚਾ ਲਾਸ਼ ਕੋਲ ਬੈਠਾ ਰੋ ਰਿਹਾ ਸੀ। ਪੀੜਤਾ ਲਕਸ਼ਮੀ ਰਾਵਤ ਆਗਰਾ ਦੀ ਮੂਲ ਵਾਸੀ ਸੀ ਅਤੇ ਉਸ ਦਾ ਵਿਆਹ ਗੌਰਵ ਸ਼ਰਮਾ ਨਾਲ ਹੋਇਆ ਸੀ। ਪੁਲਸ ਨੇ ਕਿਹਾ ਕਿ ਦੋਵੇਂ ਲਗਭਗ 6 ਮਹੀਨੇ ਪਹਿਲਾਂ ਇਸ ਘਰ 'ਚ ਰਹਿਣ ਆਏ ਸਨ। ਪੁਲਸ ਨੂੰ ਸ਼ੱਕ ਹੈ ਕਿ ਕਤਲ ਇਕ ਦਿਨ ਪਹਿਲਾਂ ਹੋਇਆ ਸੀ। ਸਹਾਇਕ ਪੁਲਸ ਕਮਿਸ਼ਨਰ (ਡੀ.ਐੱਲ.ਐੱਫ.) ਵਿਕਾਸ ਕੌਸ਼ਿਕ ਨੇ ਕਿਹਾ,''ਅਸੀਂ ਸਾਰੇ ਪਹਿਲੂਆਂ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਔਰਤ ਦੇ ਲਾਪਤਾ ਪਤੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News