ਇਸ ਸੂਬੇ ''ਚ ਹੁਣ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ''ਤੇ ਹੋਵੇਗੀ 10 ਸਾਲ ਦੀ ਕੈਦ

Friday, Apr 02, 2021 - 03:09 AM (IST)

ਗਾਂਧੀਨਗਰ – ਗੁਜਰਾਤ ਵਿਧਾਨਸਭਾ ਨੇ ਵੀਰਵਾਰ ਨੂੰ ਉਸ ਬਿੱਲ ਨੂੰ ਪਾਸ ਕਰ ਦਿੱਤਾ ਜਿਸ ਵਿਚ ਵਿਆਹ ਕਰਕੇ ਧੋਖੇ ਨਾਲ ਜਾਂ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਵਿਚ 10 ਸਾਲ ਦੀ ਕੈਦ ਦੀ ਸਜ਼ਾ ਦੀ ਵਿਵਸਥਾ ਕੀਤਾ ਹੈ। ਬਿੱਲ ਦੇ ਰਾਹੀ 2003 ਦੇ ਇਕ ਕਾਨੂੰਨ ਨੂੰ ਸੋਧਿਆ ਗਿਆ ਹੈ ਜਿਸ ਵਿਚ ਜ਼ੋਰ ’ਤੇ ਪ੍ਰਲੋਭਨ ਦੇ ਕੇ ਧਰਮ ਪਰਿਵਰਤਨ ’ਤੇ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ- ਇਸ ਸੂਬੇ ਦੇ 22 ਡਾਕਟਰਾਂ ਨੂੰ ਹੋਇਆ ਕੋਰੋਨਾ, 14 ਨੇ ਲਗਵਾਇਆ ਸੀ ਕੋਰੋਨਾ ਟੀਕਾ

ਸਰਕਾਰ ਅਨੁਸਾਰ ਗੁਜਰਾਤ ਧਾਰਮਿਕ ਆਜ਼ਾਦੀ (ਸੋਧ) ਬਿੱਲ 2021 ਵਿਚ ਉਸ ਮਸ਼ਹੂਰ ਚਲਣ ਨੂੰ ਰੋਕਣ ਦੀ ਵਿਵਸਥਾ ਹੈ ਜਿਸ ਵਿਚ ਮਹਿਲਾਵਾਂ ਨੂੰ ਧਰਮ ਪਰਿਵਰਤਨ ਕਰਵਾਉਣ ਦੀ ਮੰਸ਼ਾ ਨਾਲ ਵਰਗਲਾਇਆ ਜਾਂਦਾ ਹੈ। ਵਿਧਾਨਸਭਾ ਵਿਚ ਮੁੱਖ ਵਿਰੋਧੀ ਕਾਂਗਰਸ ਦੇ ਮੈਂਬਰਾਂ ਨੇ ਬਿੱਲ ਖਿਲਾਫ ਵੋਟਾਂ ਪਾਈਆਂ। ਸੋਧ ਅਨੁਸਾਰ ਵਿਆਹ ਕਰਕੇ ਜਾਂ ਕਿਸੇ ਦੇ ਵਿਆਰ ਕਰਾ ਕੇ ਜਾਂ ਮਦਦ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ’ਤੇ 3 ਤੋਂ 5 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ 2 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਜਾ ਸਕਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News