6 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਪਤੀ ਦੀ ਮੌਤ ਹੋਈ ਤਾਂ ਪਤਨੀ ਨੇ ਵੀ ਛੱਡ ਦਿੱਤੀ ਦੁਨੀਆ
Wednesday, May 17, 2023 - 04:35 PM (IST)
ਅਹਿਮਦਾਬਾਦ- ਗੁਜਰਾਤ 'ਚ ਪਤੀ-ਪਤਨੀ ਦੇ ਪਿਆਰ ਦੀ ਅਨੌਖੀ ਪਰ ਦੁਖ਼ਦ ਕਹਾਣੀ ਸਾਹਮਣੇ ਆਈ ਹੈ। ਮਹਿਜ 6 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਕਰਾਉਣ ਵਾਲੇ ਇਸ ਪਤੀ-ਪਤਨੀ ਦੀਆਂ ਅਰਥੀਆਂ ਉਨ੍ਹਾਂ ਦੇ ਪਰਿਵਾਰ ਨੂੰ ਇਕੱਠੇ ਚੁੱਕਣੀਆਂ ਪਈਆਂ। ਬੀਤੇ ਦਿਨੀਂ ਪਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪਤੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰਨ ਪਾਉਣ 'ਤੇ ਪਤਨੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਗੱਲ ਦੀ ਖ਼ਬਰ ਮਿਲਦੇ ਹੀ ਹਰ ਕੋਈ ਦੁਖੀ ਹੋਣ ਦੇ ਨਾਲ-ਨਾਲ ਹੈਰਾਨ ਵੀ ਹੈ।
ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ
ਪਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਦਰਅਸਲ ਨਵਸਾਰੀ ਜ਼ਿਲ੍ਹੇ ਦੇ ਲੀਲਿਆ ਪਿੰਡ ਵਾਸੀ ਧਵਲ ਭਿਨੂੰਭਾਈ ਰਾਠੌੜ (25) ਨੇ ਕਰੀਬ 6 ਮਹੀਨੇ ਪਹਿਲਾਂ ਪ੍ਰਿੰਸੀ (22) ਨਾਂ ਦੀ ਕੁੜੀ ਨਾਲ ਲਵ-ਮੈਰਿਜ ਕਰਵਾਈ ਸੀ। ਦੋਹਾਂ ਵਿਚਾਲੇ ਬਹੁਤ ਪਿਆਰ ਸੀ ਅਤੇ ਉਹ ਇਕ-ਦੂਜੇ ਬਿਨਾਂ ਨਹੀਂ ਰਹਿ ਪਾਉਂਦੇ ਸਨ। ਐਤਵਾਰ ਦੁਪਹਿਰ ਧਵਲ ਖੇਤਾਂ ਵਿਚ ਕੰਮ ਕਰਨ ਗਿਆ ਸੀ। ਸ਼ਾਮ ਨੂੰ ਉੱਥੋਂ ਪਰਤਦੇ ਸਮੇਂ ਉਸ ਦੇ ਸੀਨੇ ਵਿਚ ਤੇਜ਼ ਦਰਦ ਸ਼ੁਰੂ ਹੋ ਗਿਆ। ਉਸ ਨੇ ਇਸ ਦੀ ਖ਼ਬਰ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪਰਿਵਾਰ ਧਵਲ ਨੂੰ ਤਰੁੰਤ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਦੌੜਿਆ ਅਤੇ ਉੱਥੇ ਦਾਖ਼ਲ ਕਰਵਾਇਆ। ਕੁਝ ਦੇਰ ਦੇ ਇਲਾਜ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਵਾਨ ਪੁੱਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਕਾਰਨ ਪਰਿਵਾਰ ਸਦਮੇ ਵਿਚ ਚੱਲਾ ਗਿਆ ਹੈ ਪਰ ਉਸ ਦੀ ਪਤਨੀ ਇਸ ਸਦਮੇ ਨੂੰ ਸਹਿਣ ਨਹੀਂ ਕਰ ਸਕੀ।
ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਪਤੀ ਦੀ ਮੌਤ ਦੀ ਖ਼ਬਰ ਪਤਨੀ ਨਹੀਂ ਕਰ ਸਕੀ ਬਰਦਾਸ਼ਤ
ਪਤੀ ਦੀ ਮੌਤ ਤੋਂ ਦੁਖੀ ਪਤਨੀ ਪ੍ਰਿੰਸੀ (22) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਧਵਲ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸਨ। ਜਦੋਂ ਪ੍ਰਿੰਸੀ ਦੇ ਖ਼ੁਦਕੁਸ਼ੀ ਬਾਰੇ ਪਤਾ ਲੱਗਾ ਤਾਂ ਪਰਿਵਾਰ ਹੈਰਾਨ ਰਹਿ ਗਿਆ। ਪਤੀ ਦੀ ਮੌਤ ਤੋਂ ਬਾਅਦ ਪਤਨੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਇਕੱਠਿਆਂ ਨਿਕਲੀ ਅੰਤਿਮ ਯਾਤਰਾ
ਪਤੀ ਦੀ ਮੌਤ ਤੋਂ ਬਾਅਦ ਪਤਨੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਦਾ ਇਕੱਠੇ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਦੋਹਾਂ ਦੀ ਅੰਤਿਮ ਯਾਤਰਾ ਵੀ ਇਕੱਠੇ ਨਿਕਲੀ ਅਤੇ ਫਿਰ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਧਵਲ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸਨ। ਇਸ ਤੋਂ ਬਾਅਦ ਧਵਲ ਦੀ ਮਾਂ ਨੇ ਆਪਣਾ ਗੁਰਦਾ ਦਾਨ ਕਰਕੇ ਧਵਲ ਨੂੰ ਨਵੀਂ ਜ਼ਿੰਦਗੀ ਦਿੱਤੀ। ਧਵਲ ਦੇ ਪਿਤਾ ਖੇਤੀ ਕਰਦੇ ਹਨ। ਪਰਿਵਾਰ ਵਿਚ ਚਾਰ ਭੈਣਾਂ 'ਚੋਂ ਧਵਲ ਇਕਲੌਤਾ ਭਰਾ ਸੀ। ਧਵਲ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ ਕਿਉਂਕਿ ਪਤਨੀ ਪ੍ਰਿੰਸੀ ਵੀ ਦੁਨੀਆ ਨੂੰ ਛੱਡ ਗਈ ਹੈ।
ਇਹ ਵੀ ਪੜ੍ਹੋ- ਇਕ ਵਿਆਹ ਅਜਿਹਾ ਵੀ... ਨਾ ਮੰਤਰ, ਨਾ ਫੇਰੇ, ਸੰਵਿਧਾਨ ਨੂੰ 'ਸਾਕਸ਼ੀ' ਮੰਨ ਕੇ ਇਕ-ਦੂਜੇ ਦੇ ਹੋਏ ਲਾੜਾ-ਲਾੜੀ