ਗੁਜਰਾਤ ਰਾਜ ਸਭਾ ਚੋਣਾਂ : ਕਾਂਗਰਸ ਨੂੰ ਝਟਕਾ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

06/25/2019 1:30:12 PM

ਨਵੀਂ ਦਿੱਲੀ— ਗੁਜਰਾਤ 'ਚ ਰਾਜ ਸਭਾ ਦੀਆਂ ਖਾਲੀ ਹੋਈਆਂ 2 ਸੀਟਾਂ 'ਤੇ ਇਕੱਠੇ ਚੋਣਾਂ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪੁੱਜੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਚੋਣ ਕਮਿਸ਼ਨ ਨੂੰ 2 ਸੀਟਾਂ 'ਤੇ ਵੱਖ-ਵੱਖ ਚੋਣਾਂ ਕਰਵਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਗੁਜਰਾਤ ਕਾਂਗਰਸ ਨੂੰ ਕਿਹਾ ਕਿ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਸੀਂ ਦਖਲ ਨਹੀਂ ਦੇ ਸਕੇ। ਤੁਸੀਂ ਚੁਣੌਤੀ ਦੇਣੀ ਹੈ ਤਾਂ ਬਾਅਦ 'ਚ ਚੋਣ ਪਟੀਸ਼ਨ ਦਾਖਲ ਕਰ ਸਕਦੇ ਹੋ। ਕੋਰਟ ਨੇ ਕਿਹਾ ਕਿ ਚੋਣਾਂ ਲੜਨਾ ਮੌਲਿਕ ਅਧਿਕਾਰ ਨਹੀਂ ਹੈ ਸਗੋਂ ਵਿਧਾਨਕ ਅਧਿਕਾਰ ਹੈ। ਅਜਿਹੇ 'ਚ ਤੁਸੀਂ ਰਿਟ ਨਹੀਂ ਲੱਗਾ ਸਕਦੇ। ਅਮਿਤ ਸ਼ਾਹ ਅਤੇ ਸਮਰਿਤੀ ਇਰਾਨੀ ਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈਆਂ ਦੋਹਾਂ ਸੀਟਾਂ ਲਈ 5 ਜੁਲਾਈ ਨੂੰ ਵੋਟਿੰਗ ਹੋਵੇਗੀ ਪਰ ਦੋਹਾਂ ਸੀਟਾਂ ਲਈ ਵੱਖ-ਵੱਖ ਵੋਟਿੰਗ ਹੋਵੇਗੀ।

5 ਜੁਲਾਈ ਨੂੰ ਹੋਣਗੀਆਂ ਚੋਣਾਂ
ਚੋਣ ਕਮਿਸ਼ਨ ਵਲੋਂ 15 ਜੂਨ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਦੋਹਾਂ ਸੀਟਾਂ ਲਈ ਚੋਣਾਂ 5 ਜੁਲਾਈ ਨੂੰ ਹੀ ਹੋਣੀਆਂ ਹਨ। ਦੋਹਾਂ ਸੀਟਾਂ 'ਤੇ ਚੋਣਾਂ ਵੱਖ-ਵੱਖ ਹੋ ਰਹੀਆਂ ਹਨ, ਲਿਹਾਜਾ ਵਿਧਾਇਕ ਇਕ ਵਾਰ 'ਚ ਹੀ ਦੋਹਾਂ ਸੀਟਾਂ ਲਈ ਵੱਖ ਨਹੀਂ ਪਾ ਸਕਣਗੇ। ਕਮਿਸ਼ਨ ਦੇ ਇਸ ਫੈਸਲੇ ਨੂੰ ਗੁਜਰਾਤ ਕਾਂਗਰਸ ਦੇ ਨੇਤਾ ਪਰੇਸ਼ ਭਾਈ ਧਨਾਨੀ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਭਾਜਪਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਓ.ਬੀ.ਸੀ. ਨੇਤਾ ਜੁਗਲਜੀ ਠਾਕੋਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅੱਜ ਹੀ ਨੋਮੀਨੇਸ਼ਨ ਦੀ ਆਖਰੀ ਤਾਰੀਕ ਹੈ।

ਚੋਣ ਕਮਿਸ਼ਨ ਦਾ ਪੱਖ
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਰਾਜ ਸਭਾ ਸਮੇਤ ਦੋਹਾਂ ਸਦਨਾਂ ਦੀਆਂ ਸਾਰੀਆਂ ਖਾਲੀ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਉਨ੍ਹਾਂ ਨੂੰ ਵੱਖ-ਵੱਖ ਸੀਟਾਂ ਮੰਨਿਆ ਜਾਵੇਗਾ ਅਤੇ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਤੇ ਚੋਣ ਵੀ ਵੱਖ-ਵੱਖ ਹੋਣਗੀਆਂ। ਹਾਲਾਂਕਿ ਇਨ੍ਹਾਂ ਦਾ ਪ੍ਰੋਗਰਾਮ ਸਾਮਾਨ ਹੋ ਸਕਦਾ ਹੈ।


DIsha

Content Editor

Related News