ਗੁਜਰਾਤ ਪੁਲਸ ਵਲੋਂ 800 ਕਰੋੜ ਦੀ ਕੋਕੀਨ ਬਰਾਮਦ, ਫੜੇ ਜਾਣ ਦੇ ਡਰੋਂ ਸੁੱਟ ਗਏ ਸਨ ਸਮੱਗਲਰ

Friday, Sep 29, 2023 - 06:21 PM (IST)

ਗੁਜਰਾਤ ਪੁਲਸ ਵਲੋਂ 800 ਕਰੋੜ ਦੀ ਕੋਕੀਨ ਬਰਾਮਦ, ਫੜੇ ਜਾਣ ਦੇ ਡਰੋਂ ਸੁੱਟ ਗਏ ਸਨ ਸਮੱਗਲਰ

ਗਾਂਧੀਧਾਮ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਸ਼ਹਿਰ ਨੇੜੇ ਤੰਗ ਖਾੜੀ ਕੰਢੇ ਵੀਰਵਾਰ ਨੂੰ 80 ਕਿਲੋ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 800 ਕਰੋੜ ਰੁਪਏ ਹੈ। ਪੁਲਸ ਨੇ ਦੱਸਿਆ ਕਿ ਪਾਬੰਦੀਸ਼ੁਦਾ ਪਦਾਰਥ ਦੇ ਇਕ-ਇਕ ਕਿਲੋ ਦੇ 80 ਪੈਕੇਟ ਮਿਲੇ ਹਨ। ਕੱਛ-ਪੂਰਬ ਮੰਡਲ ਦੇ ਐੱਸ. ਪੀ. ਸਾਗਰ ਬਾਗਮਾਰ ਨੇ ਕਿਹਾ ਕਿ ਸ਼ਾਇਦ ਫੜੇ ਜਾਣ ਦੇ ਡਰੋਂ ਸਮੱਗਲਰ ਇਨ੍ਹਾਂ ਪੈਕਟਾਂ ਨੂੰ ਸੁੱਟ ਗਏ ਕਿਉਂਕਿ ਪੁਲਸ ਇਲਾਕੇ ’ਚ ਪਹਿਲਾਂ ਤੋਂ ਹੀ ਸਰਗਰਮ ਹੈ। ਬਾਗਮਾਰ ਨੇ ਦੱਸਿਆ ਕਿ ਇਸ ਨਸ਼ੀਲੇ ਪਦਾਰਥ ਨੂੰ ਗਾਂਧੀਧਾਮ ਸ਼ਹਿਰ ਨੇੜੇ ਮਿਥੀ ਰੋਹਰ ਪਿੰਡ ਦੇ ਨੇੜੇ ਤੰਗ ਖਾੜੀ ਦੇ ਕੰਢੇ ਸੁੱਟਿਆ ਗਿਆ ਸੀ। ਐੱਸ. ਪੀ. ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਸਪਲਾਈ ਨੂੰ ਲੈ ਕੇ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਅਸੀਂ ਖੇਤਰ ਵਿਚ ਪਹਿਲਾਂ ਤੋਂ ਹੀ ਸਰਗਰਮ ਸੀ। ਸਾਡੀ ਤਲਾਸ਼ੀ ਮੁਹਿੰਮ ਦੌਰਾਨ ਇਕ ਖਾੜੀ ਦੇ ਕੰਢੇ ਸਾਨੂੰ ਕੋਕੀਨ ਦੇ 80 ਪੈਕੇਟ ਮਿਲੇ, ਜਿਨ੍ਹਾਂ ਦੀ ਕੀਮਤ 800 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਲੂ ਕੰਡੇ ਖੜੇ ਕਰਨ ਵਾਲਾ ਕਾਰਾ, ਪਹਿਲਾਂ ਕੀਤਾ ਕੁੜੀ ਦਾ ਕਤਲ ਫਿਰ ਲਾਸ਼ ਨਾਲ ਮਿਟਾਈ ਹਵਸ

ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਅਤੇ ਹੋਰ ਏਜੰਸੀਆਂ ਪਿਛਲੇ 2 ਸਾਲਾਂ ਤੋਂ ਜਖਾਊ ਨੇੜੇ ਤੱਟ ਤੋਂ ਨਿਯਮਿਤ ਵਕਫ਼ੇ ’ਤੇ ਹੈਰੋਇਨ ਅਤੇ ਕੋਕੀਨ ਦੇ ਪੈਕੇਟ ਬਰਾਮਦ ਕਰ ਰਹੀਆਂ ਹਨ। ਜਖਾਊ ਪਾਕਿਸਤਾਨ ਦੇ ਨੇੜੇ ਹੈ। ਬੀਤੇ ਸਮੇਂ ਦੌਰਾਨ ਜਾਂਚ ’ਚ ਪਤਾ ਲੱਗਾ ਸੀ ਕਿ ਫੜੇ ਜਾਣ ਦੇ ਡਰੋਂ ਬਚਣ ਲਈ ਸਮੱਗਲਰਾਂ ਨੇ ਅਜਿਹੇ ਪੈਕੇਟ ਸਮੁੰਦਰ ’ਚ ਸੁੱਟ ਦਿੱਤੇ ਸਨ ਜੋ ਰੁੜ ਕੇ ਕੰਢੇ ’ਤੇ ਆ ਗਏ। ਬਾਗਮਾਰ ਮੁਤਾਬਕ ਵੀਰਵਾਰ ਨੂੰ ਗਾਂਧੀਧਾਮ ਨੇੜੇ ਤੰਗ ਖਾੜੀ ਤੋਂ ਬਰਾਮਦ ਪੈਕੇਟ ਦਾ ਸਬੰਧ ਪਹਿਲਾਂ ਜ਼ਬਤ ਕੀਤੇ ਗਏ ਪੈਕੇਟਾਂ ਨਾਲ ਨਹੀਂ ਹੈ। ਐੱਸ. ਪੀ. ਨੇ ਕਿਹਾ ਕਿ ਇਹ ਪੈਕੇਟ ਨਵੇਂ ਹਨ। ਅਜਿਹਾ ਲਗਦਾ ਹੈ ਕਿ ਇਨ੍ਹਾਂ ਨੂੰ ਹਾਲ ਹੀ ਵਿਚ ਪੈਕ ਕੀਤਾ ਗਿਆ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਉਹ ਉਸ ਖੇਪ ਦਾ ਹਿੱਸਾ ਹਨ, ਜਿਸ ਬਾਰੇ ਸਾਨੂੰ ਗੁਪਤ ਸੂਚਨਾ ਮਿਲੀ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News