ਗੁਜਰਾਤ : ਭਾਜਪਾ ਨੇਤਾਵਾਂ ਨੂੰ ਮਾਰਨ ਲਈ ਭੇਜਿਆ ਗਿਆ ਸ਼ਾਰਟ ਸ਼ੂਟਰ ਨਿਕਲਿਆ ਕੋਰੋਨਾ ਪਾਜ਼ੇਟਿਵ
Thursday, Aug 20, 2020 - 03:49 PM (IST)
ਅਹਿਮਦਾਬਾਦ- ਗੁਜਰਾਤ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਵਲੋਂ ਫੜੇ ਗਏ 23 ਸਾਲਾ ਨੌਜਵਾਨ ਦੀ ਜਾਂਚ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏ.ਟੀ.ਐੱਸ. ਨੇ ਦੋਸ਼ੀ ਨੂੰ ਉਸ ਗੁਪਤ ਸੂਚਨਾ ਦੇ ਆਧਾਰ 'ਤੇ ਫੜਿਆ ਸੀ, ਜਿਸ ਅਨੁਸਾਰ ਉਸ ਨੂੰ ਬਦਮਾਸ਼ ਛੋਟਾ ਸ਼ਕੀਲ ਨੇ ਭਾਜਪਾ ਨੇਤਾਵਾਂ ਨੂੰ ਮਾਰਨ ਲਈ ਭੇਜਿਆ ਸੀ।
ਏ.ਟੀ.ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਨੂੰ ਇਲਾਜਲਈ ਸ਼ਹਿਰ ਦੇ ਇਕ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ ਅਤੇ ਠੀਕ ਹੋਣ ਦੇ ਬਾਅਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ,''ਇਰਫਾਨ ਸ਼ੇਖ ਨੂੰ ਫੜਨ ਲਈ ਸਾਡੇ ਦਲ ਦੇ ਮੈਂਬਰਾਂ ਦੀ ਜਾਂਚ ਅਤੇ ਏਕਾਂਤਵਾਸ ਲਈ ਅਸੀਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਅਸੀਂ ਪਾਲਣ ਕਰਾਂਗੇ।'' ਅਧਿਕਾਰੀ ਨੇ ਕਿਹਾ ਕਿ ਸ਼ੇਖ ਇਕ 'ਸ਼ਾਰਟ ਸ਼ੂਟਰ' ਹੈ ਅਤੇ ਉਸ ਨੂੰ ਕਥਿਤ ਤੌਰ 'ਤੇ ਛੋਟਾ ਸ਼ਕੀਲ ਨੇ ਮੁੱਖ ਰੂਪ ਨਾਲ ਸਾਬਕਾ ਗ੍ਰਹਿ ਰਾਜ ਮੰਤਰੀ ਗੋਰਧਨ ਝਾੜਫੀਆ ਸਮੇਤ ਭਾਜਪਾ ਨੇਤਾਵਾਂ ਨੂੰ ਮਾਰਨ ਲਈ ਭੇਜਿਆ ਗਿਆ ਸੀ।