ਸੂਰਤ : ਚਲਦੇ ਏਅਰਕਰਾਫਟ ਦੇ ਸਾਹਮਣੇ ਤਸਵੀਰ ਖਿਚਵਾਉਣਾ ਪਿਆ ਮਹਿੰਗਾ

07/18/2018 4:44:08 PM

ਸੂਰਤ— ਗੁਜਰਾਤ ਦੇ ਸੂਰਤ ਅਤੇ ਨਕਸਾਰੀ ਸੰਸਦੀ ਇਲਾਕੇ ਦੇ ਸੰਸਦ ਮੈਂਬਰ ਇਕ ਨਵੇਂ ਵਿਵਾਦ 'ਚ ਫਸ ਗਏ ਹਨ। ਇਹ ਵਿਵਾਦ ਉਨ੍ਹਾਂ ਦੀ ਉਸ ਤਸਵੀਰ ਨੂੰ ਲੈ ਕੇ ਉਠਿਆ ਹੈ, ਜੋ ਉਨ੍ਹਾਂ ਨੇ ਸੂਰਤ ਏਅਰਪੋਰਟ 'ਤੇ ਰਨਵੇ 'ਚ ਖੜ੍ਹੇ ਹੋ ਕੇ ਚਲਦੇ ਹੋਏ ਏਅਰਪੋਰਟ ਦੇ ਸਾਹਮਣੇ ਖਿਚਵਾਈ ਹੈ। ਇਸ ਤਸਵੀਰ 'ਚ ਸੰਸਦ ਦਰਸ਼ਨਾ, ਜਰਾਦੋਸ਼ ਅਤੇ ਸੀ.ਆਰ. ਪਾਟਿਲ ਅਤੇ ਉਨ੍ਹਾਂ ਨਾਲ ਏਅਰਪੋਰਟ ਦਾ ਸਟਾਫ ਖੜ੍ਹਿਆ ਦਿਖਾਈ ਦੇ ਰਿਹਾ ਹੈ। ਇਸ ਤਸਵੀਰ 'ਚ ਏਅਰਪੋਰਟ ਦੇ ਸਾਬਕਾ ਨਿਦੇਸ਼ਕ ਦਿਲੀਪ ਸਜਰਾਨੀ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰ ਬੈਂਗਲੁਰੂ 'ਚ ਸ਼ੁਰੂ ਹੋਈ ਏਅਰਪੋਰਟ ਦੀ ਲੈਡਿੰਗ ਦੌਰਾਨ ਲਈ ਗਈ ਸੀ।
ਡਾਇਮੰਡ ਸਿਟੀ ਦੇ ਇਕ ਨਾਗਰਿਕ ਨੇ ਆਰ.ਟੀ.ਆਈ. ਦੇ ਤਹਿਤ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਇਸ ਮਾਮਲੇ 'ਚ ਜਵਾਬ ਮੰਗਿਆ। ਇਸ 'ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੋਈ ਵਿਅਕਤੀ ਜਾਂ ਕੋਈ ਚੁਣੇ ਸਿਆਸੀ ਪ੍ਰਤੀਨਿਧੀ ਨੂੰ ਚਲਦੇ ਹੋਏ ਏਅਰਕ੍ਰਾਫਟ ਦੇ ਸਾਹਮਣੇ ਖੜ੍ਹੇ ਹੋ ਕੇ ਜਾਂ ਫਿਰ ਏਅਰੋਬ੍ਰਿਜ 'ਤੇ ਖੜ੍ਹੇ ਏਅਰਕ੍ਰਾਫਟ ਦੇ ਸਾਹਮਣੇ ਤਸਵੀਰ ਲੈਣ ਦੀ ਆਗਿਆ ਹੈ?
ਇਸ ਆਰ.ਟੀ.ਆਈ. ਦੇ ਜਵਾਬ 'ਚ ਕਿਹਾ ਗਿਆ ਕਿ ਕਿਸੇ ਵੀ ਨਾਗਰਿਕ ਜਾਂ ਚੁਣੇ ਗਏ ਪ੍ਰਤੀਨਿਧੀ ਮੈਂਬਰ ਏਅਰਪੋਰਟ 'ਚ ਬਿਨਾਂ ਬੋਰਡਿੰਗ ਕੋਲੋਂ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈ। ਇਥੋ ਤੱਕ ਕਿ ਕਿਸੇ ਵੀ ਏਅਰਪੋਰਟ ਦੇ ਏਪ੍ਰੇਨ ਜਾਂ ਟਰਮੈਕ ਖੇਤਰ 'ਚ ਜਾਣ ਜਾਂ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਨੂੰ ਫੋਟੋਗ੍ਰਾਫਰੀ ਕਰਨੀ ਹੈ ਤਾਂ ਉਸ ਨੂੰ ਡੀ.ਜੀ.ਸੀ.ਏ. ਦੀ ਆਗਿਆ ਲੈਣੀ ਜ਼ਰੂਰੀ ਹੈ। ਇਹ ਆਗਿਆ ਵੀ ਸਿਰਫ ਪ੍ਰਮਾਣਿਤ ਅਸਲੀ ਯਾਤਰੀਆਂ ਲਈ ਹੀ ਦਿੱਤੀ ਜਾ ਸਕਦੀ ਹੈ।
ਇਸ ਮਾਮਲੇ 'ਚ ਨਵਸਾਰੀ ਸੀ.ਆਰ.ਪਾਟਿਲ ਨੇ ਕਿਹਾ, ''ਅਸੀਂ ਅਥਾਰਟੀ ਦੀ ਆਗਿਆ ਲੈ ਕੇ ਏਅਰਪੋਰਟ 'ਚ ਦਾਖਲ ਹੋਏ ਸੀ। ਅਸੀਂ ਤਸਵੀਰ ਖਿੱਚਣ ਲਈ ਕੋਈ ਕੈਮਰਾ ਲੈ ਕੇ ਨਹੀਂ ਆਏ ਸੀ। ਸਾਨੂੰ ਨਹੀਂ ਪਤਾ ਕਿ ਕਿਸ ਨੇ ਇਹ ਤਸਵੀਰ ਖਿੱਚ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।''


Related News