ਕੋਰੋਨਾ ਨਾਲ ਨਜਿੱਠਣ ਲਈ ਗੁਜਰਾਤ ਨੇ 10 ਦਿਨਾਂ ''ਚ ਬਣਾਇਆ ਸਭ ਤੋਂ ਸਸਤਾ ਵੈਂਟੀਲੇਟਰ

Sunday, Apr 05, 2020 - 06:20 PM (IST)

ਕੋਰੋਨਾ ਨਾਲ ਨਜਿੱਠਣ ਲਈ ਗੁਜਰਾਤ ਨੇ 10 ਦਿਨਾਂ ''ਚ ਬਣਾਇਆ ਸਭ ਤੋਂ ਸਸਤਾ ਵੈਂਟੀਲੇਟਰ

ਨਵੀਂ ਦਿੱਲੀ-ਪੂਰੀ ਦੁਨੀਆ ਸਮੇਤ ਦੇਸ਼ ਭਰ ਕੋਰੋਨਾਵਾਇਰਸ ਮਹਾਮਾਰੀ ਨੂੰ ਹਰਾਉਣ 'ਚ ਰੁੱਝਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਜਿੱਥੇ ਦੇਸ਼ ਭਰ ਦੀਆਂ ਨਾਮਵਰ ਹਸਤੀਆਂ ਨੇ ਇਸ ਨਾਲ ਲੜਨ ਲਈ ਆਪਣੇ ਪੱਧਰ 'ਤੇ ਯੋਗਦਾਨ ਪਾਇਆ ਹੈ, ਉੱਥੇ ਹੀ ਕੁਝ ਲੋਕ ਦਿਨ-ਰਾਤ ਸਖ਼ਤ ਮਿਹਨਤ ਕਰਕੇ ਵੈਂਟੀਲੇਟਰ ਵਰਗੀ ਮਸ਼ੀਨ ਬਣਾ ਕੇ ਇਸ ਲੜਾਈ 'ਚ ਆਪਣਾ ਯੋਗਦਾਨ ਪਾ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਦੌਰਾਨ ਗੁਜਰਾਤ ਦੇ ਰਾਜਕੋਟ ਸਥਿਤ ਇੱਕ ਕੰਪਨੀ ਨੇ ਵੈਂਟੀਲੇਟਰ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ। ਹੁਣ ਕੰਪਨੀ ਗੁਜਰਾਤ ਸਰਕਾਰ ਨੂੰ 1000 ਵੈਂਟੀਲੇਟਰ ਮੁਹੱਈਆ ਕਰਵਾਏਗੀ। ਇੱਕ ਵੈਂਟੀਲੇਟਰ ਦੀ ਕੀਮਤ ਲਗਪਗ ਇੱਕ ਲੱਖ ਰੁਪਏ ਹੈ।

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਰਾਜਕੋਟ ਦੀ ਇਕ ਕੰਪਨੀ ਨੇ ਸਿਰਫ 10 ਦਿਨਾਂ 'ਚ ਹੀ ਵੈਂਟੀਲੇਟਰ ਮਸ਼ੀਨ ਬਣਾਉਣ 'ਚ ਸਫਲਤਾ ਹਾਸਿਲ ਕੀਤੀ ਹੈ।


author

Iqbalkaur

Content Editor

Related News