ਆਖ਼ਰਕਾਰ ਸ਼ਮਾ ਬਿੰਦੂ ਨੇ ਕਰ ਲਿਆ ਖ਼ੁਦ ਨਾਲ ਵਿਆਹ, ਬਿਨਾਂ ਲਾੜੇ ਦੇ ਲਏ ਸੱਤ ਫੇਰੇ

Thursday, Jun 09, 2022 - 12:45 PM (IST)

ਆਖ਼ਰਕਾਰ ਸ਼ਮਾ ਬਿੰਦੂ ਨੇ ਕਰ ਲਿਆ ਖ਼ੁਦ ਨਾਲ ਵਿਆਹ, ਬਿਨਾਂ ਲਾੜੇ ਦੇ ਲਏ ਸੱਤ ਫੇਰੇ

ਨੈਸ਼ਨਲ ਡੈਸਕ- ਗੁਜਰਾਤ ਦੇ ਵਡੋਦਰਾ ਸ਼ਹਿਰ ਦੀ 24 ਸਾਲ ਦੀ ਸ਼ਮਾ ਬਿੰਦੂ ਨੇ ਆਖ਼ਰਕਾਰ ਖ਼ੁਦ ਨਾਲ ਵਿਆਹ ਕਰ ਹੀ ਲਿਆ। ਸ਼ਮਾ ਇਸ ਤੋਂ ਪਹਿਲਾਂ ਤੈਅ ਤਾਰੀਖ਼ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਵਾਲੀ ਸੀ ਪਰ ਵਿਵਾਦ ਤੋਂ ਬਚਣ ਲਈ ਉਸ ਨੇ 3 ਦਿਨ ਪਹਿਲਾਂ ਹੀ ਵਿਆਹ ਕਰ ਲਿਆ। ਸ਼ਮਾ ਬਿੰਦੂ ਖ਼ੁਦ ਨਾਲ ਵਿਆਹ ਦੇ ਖ਼ਾਸ ਪ੍ਰੋਗਰਾਮ ’ਚ ਆਪਣੇ ਨਾਲ ਹੀ ਵਿਆਹ ਦੇ ਬੰਧਨ ’ਚ ਬੱਝ ਗਈ। ਵਿਆਹ ਦੌਰਾਨ ਹਲਦੀ, ਮੇਂਹਦੀ ਦੀਆਂ ਰਸਮਾਂ ਵੀ ਹੋਈਆਂ। ਫਿਰ ਸ਼ਮਾ ਨੇ ਖ਼ੁਦ ਨਾਲ ਹੀ ਸੱਤ ਫੇਰੇ ਲਏ ਅਤੇ ਸ਼ੀਸ਼ੇ ਮੋਹਰੇ ਖੜ੍ਹੇ ਹੋ ਕੇ ਮਾਂਗ ’ਚ ਸਿੰਦੂਰ ਭਰਿਆ। 

ਇਹ ਵੀ ਪੜ੍ਹੋ: ਖ਼ੁਦ ਨਾਲ ਵਿਆਹ ਕਰਵਾਏਗੀ ਇਹ ਕੁੜੀ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ

PunjabKesari

ਸਾਰੇ ਰੀਤੀ-ਰਿਵਾਜਾਂ ਨਾਲ ਖ਼ੁਦ ਨਾਲ ਕੀਤਾ ਵਿਆਹ-
ਵਡੋਦਰਾ ਸਥਿਤ ਆਪਣੇ ਘਰ ’ਚ ਹੀ ਸ਼ਮਾ ਨੇ ਰੀਤੀ-ਰਿਵਾਜਾਂ ਨਾਲ ਖ਼ੁਦ ਨਾਲ ਹੀ ਵਿਆਹ ਕੀਤਾ। ਹਾਲਾਂਕਿ ਇਸ ਵਿਆਹ ’ਚ ਨਾ ਲਾੜਾ ਸੀ ਅਤੇ ਨਾ ਹੀ ਪੰਡਤ ਸਿਰਫ਼ ਸ਼ਮਾ ਦੇ ਕੁਝ ਖ਼ਾਸ ਦੋਸਤ ਹੀ ਇਸ ’ਚ ਸ਼ਾਮਲ ਹੋਏ। ਇਹ ਭਾਰਤ ’ਚ ਇਸ ਤਰ੍ਹਾਂ ਦਾ ਪਹਿਲਾ ਵਿਆਹ ਹੈ। ਦੱਸ ਦੇਈਏ ਕਿ ਸ਼ਮਾ ਨੇ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲੈ ਕੇ ਗੁਆਂਢੀਆਂ ਨੇ ਵਿਰੋਧ ਜਤਾਇਆ ਸੀ। ਸ਼ਮਾ ਨੂੰ ਡਰ ਸੀ ਕਿ 11 ਜੂਨ ਨੂੰ ਵੀ ਲੋਕ ਉਸ ਦੇ ਘਰ ਆ ਕੇ ਵਿਰੋਧ ਨਾ ਕਰਨ, ਇਸ ਲਈ ਉਸ ਨੇ ਤੈਅ ਤਾਰੀਖ਼ ਤੋਂ ਪਹਿਲਾਂ ਵਿਆਹ ਕਰ ਲਿਆ। 

ਇਹ ਵੀ ਪੜ੍ਹੋ: ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ

PunjabKesari

ਪੰਡਤ ਦੀ ਗੈਰ-ਹਾਜ਼ਰੀ ’ਚ ਟੇਪ ’ਤੇ ਮੰਤਰ ਵਜਾ ਲਏ ਸੱਤ ਫੇਰੇ
ਸ਼ਮਾ ਨੇ ਕਿਹਾ ਕਿ ਉਹ ਆਪਣਾ ਖ਼ਾਸ ਦਿਨ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਬੁੱਧਵਾਰ (8 ਜੂਨ) ਨੂੰ ਵਿਆਹ ਕਰ ਲਿਆ। ਕੁਝ ਲੋਕਾਂ ਨੇ ਸ਼ਮਾ ਦੇ ਮੰਦਰ ’ਚ ਵਿਆਹ ਦਾ ਵਿਰੋਧ ਵੀ ਕੀਤਾ ਸੀ। ਅਜਿਹਾ ’ਚ ਵਿਆਹ ਦੇ ਸਾਰੇ ਪ੍ਰੋਗਰਾਮ ਘਰ ’ਚ ਰੱਖੇ ਗਏ ਸਨ। ਪੰਡਤ ਨੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸ਼ਮਾ ਨੇ ਟੇਪ ’ਤੇ ਮੰਤਰ ਵਜਾ ਕੇ ਵਿਆਹ ਕਰਨ ਦਾ ਫ਼ੈਸਲਾ ਕੀਤਾ। 

ਇਹ ਵੀ ਪੜ੍ਹੋ- ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

PunjabKesari

ਕਿਉਂ ਕੀਤਾ ਖ਼ੁਦ ਨਾਲ ਵਿਆਹ ਦਾ ਫ਼ੈਸਲਾ?
ਸ਼ਮਾ ਬਿੰਦੂ ਦੱਸਦੀ ਹੈ ਕਿ ਉਹ ਖ਼ੁਦ ਨੂੰ ਪਿਆਰ ਕਰਦੀ ਹੈ। ਪਹਿਲਾਂ ਉਸ ਨੂੰ ਖ਼ੁਦ ਨਾਲ ਵਿਆਹ ਕਰਨ ਬਾਰੇ ਪਤਾ ਨਹੀਂ ਸੀ ਪਰ ਉਹ ਬਚਪਨ ਤੋਂ ਹੀ ਪੂਰੀ ਜ਼ਿੰਦਗੀ ਇਕੱਲੇ ਯਾਨੀ ਕਿ ਖ਼ੁਦ ਨਾਲ ਹੀ ਰਹਿਣ ਬਾਰੇ ਸੋਚਿਆ ਕਰਦੀ ਸੀ। ਜਦੋਂ ਸ਼ਮਾ ਨੇ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਪ੍ਰਸਿੱਧ ਅਤੇ ਪੁਰਸਕਾਰ ਜੇਤੂ ਕੈਨੇਡੀਅਨ ਵੈੱਬ ਸੀਰੀਜ਼ 'ਐਨ ਵਿਦ ਐਨ ਈ' ਵੇਖੀ ਤਾਂ ਉਨ੍ਹਾਂ ਨੂੰ ਖ਼ੁਦ ਨਾਲ ਵਿਆਹ ਕਰਨ ਦਾ ਖ਼ਿਆਲ ਆਇਆ।

ਇਹ ਵੀ ਪੜ੍ਹੋ- ਲੂਡੋ ਗੇਮ ਖੇਡਣ ਦੇ ਆਦੀ ਨੌਜਵਾਨ ਨੇ ਮੌਤ ਨੂੰ ਲਾਇਆ ਗਲ, ਸੁਸਾਈਡ ਨੋਟ ’ਚ ਲਿਖਿਆ- ਮੈਂ ਪੈਸੇ ਹਾਰ ਗਿਆ

PunjabKesari

ਇਸ ਡਾਇਲਾਗ ਨੇ ਸ਼ਮਾ ਨੂੰ ਕੀਤਾ ਸੀ ਉਤਸ਼ਾਹਿਤ
ਜਦੋਂ ਸ਼ਮਾ ਨੇ ਵੈੱਬ ਸੀਰੀਜ਼ ਦਾ ਡਾਇਲਾਗ ‘ਹਰ ਇਸਤਰੀ ਦੁਲਹਨ ਤਾਂ ਬਣਨਾ ਚਾਹੁੰਦੀ ਹੈ ਪਰ ਪਤਨੀ ਨਹੀਂ’ ਨੂੰ ਸੁਣਿਆ ਤਾਂ ਉਸ ਨੂੰ ਲੱਗਾ ਕਿ ਉਹ ਵੀ ਅਜਿਹਾ ਹੀ ਚਾਹੁੰਦੀ ਹੈ। ਉਹ ਵੀ ਕਿਸੇ ਲਾੜੇ ਬਿਨਾਂ ਲਾੜੀ ਬਣ ਸਕਦੀ ਹੈ। ਦੱਸ ਦੇਈਏ ਕਿ ਸ਼ਮਾ ਬਿੰਦੂ, ਸਮਾਜ ਸ਼ਾਸਤਰ ’ਚ ਗ੍ਰੈਜੂਏਟ ਹੈ। ਉਹ ਹੁਣ ਇਕ ਪ੍ਰਾਈਵੇਟ ਕੰਪਨੀ ’ਚ ਇਕ ਸੀਨੀਅਰ ਰਿਕਰੂਟਰ (Senior Recruiter) ਵਜੋਂ ਕੰਮ ਕਰਦੀ ਹੈ। ਉਸਦੇ ਪਿਤਾ ਦੱਖਣੀ ਅਫਰੀਕਾ ਵਿਚ ਰਹਿੰਦੇ ਹਨ ਅਤੇ ਮਾਂ ਅਤੇ ਭੈਣ ਅਹਿਮਦਾਬਾਦ ਵਿਚ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਵਡੋਦਰਾ ਵਿਚ ਰਹਿ ਰਹੀ ਹੈ।

PunjabKesari

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ, ਸਾਉਣੀ ਦੀਆਂ ਫ਼ਸਲਾਂ ’ਤੇ ਵਧਾਈ MSP

 


author

Tanu

Content Editor

Related News