ਖੰਭੇ ਨਾਲ ਟਕਰਾਈ ਬੇਕਾਬੂ ਕਾਰ, ਇੰਜਣ 'ਚ ਲੱਗੀ ਅੱਗ (ਵੀਡੀਓ)
Saturday, Feb 01, 2020 - 12:10 PM (IST)

ਸੂਰਤ—ਗੁਜਰਾਤ ਦੇ ਸੂਰਤ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਉਗਤ ਭੇਂਸਾਣ ਰੋਡ 'ਤੇ ਵੀਰ ਸਾਵਰਕਰ ਹਾਈਟਸ 'ਚ ਡਰਾਈਵਰ ਤੋਂ ਬੇਕਾਬੂ ਹੋਈ ਕਾਰ ਇਕ ਖੰਭੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਦੇ ਇੰਜਣ 'ਚ ਅੱਗ ਲੱਗ ਗਈ। ਗਨੀਮਤ ਨਾਲ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਇਹ ਹਾਦਸਾ ਵੀਰਵਾਰ ਸ਼ਾਮ ਨੂੰ ਵਾਪਰਿਆ ਅਤੇ ਇਸ ਹਾਦਸੇ ਦਾ ਵੀਡੀਓ ਇਕ ਘਰ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ।
#WATCH Surat: A car catches fire after colliding with a pole, passers-by evacuate those sitting inside. (30.1.20) #Gujarat pic.twitter.com/nBgFjQzqzB
— ANI (@ANI) February 1, 2020
ਵੀਡੀਓ 'ਚ ਦੇਖਿਆ ਗਿਆ ਹੈ ਕਿ ਖਾਲੀ ਸੜਕ 'ਤੇ ਇਕ ਕਾਰ ਬੇਕਾਬੂ ਹੋ ਕੇ ਤੇਜ ਗਤੀ ਨਾਲ ਆਉਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਗਲੀ 'ਚ ਸਿਰਫ ਇਕ ਸ਼ਖਸ ਮੌਜੂਦ ਸੀ ਜੋ ਕਿਸਮਤ ਨਾਲ ਕਾਰ ਦੀ ਚਪੇਟ 'ਚ ਆਉਣ ਤੋਂ ਵਾਲ-ਵਾਲ ਬਚ ਗਿਆ। ਸੜਕ ਦੇ ਦੋਵਾਂ ਪਾਸੇ ਕਈ ਟੂ-ਵ੍ਹੀਲਰ ਵਾਹਨ ਖੜ੍ਹੇ ਸਨ। ਕਾਰ ਬੇਕਾਬੂ ਹੋਣ ਕਾਰਨ ਖੰਭੇ ਨਾਲ ਜਾ ਟਕਰਾਈ ਅਤੇ ਬੋਨਟ 'ਚ ਅੱਗ ਲੱਗ ਗਈ। ਇਸ ਤੋਂ ਬਾਅਦ ਸਥਾਨਿਕ ਲੋਕ ਕਾਰ ਸਵਾਰ ਦੀ ਮਦਦ ਲਈ ਆਉਂਦੇ ਹਨ।