ਗੁਜਰਾਤ : ਬੀਜੇਪੀ ਐੱਮ.ਐੱਲ.ਏ. ਦਾ ਅਸਤੀਫਾ, ਕਿਹਾ- ਸਰਕਾਰ ਨਹੀਂ ਸੁਣਦੀ ਗੱਲ
Wednesday, Jan 22, 2020 - 07:25 PM (IST)

ਗਾਂਧੀਨਗਰ — ਗੁਜਰਾਤ ਦੇ ਸਾਵਲੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵਿਧਾਇਕ ਕੇਤਨ ਭਾਈ ਈਮਾਨਦਾਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਪ੍ਰਧਾਨ ਨੂੰ ਸੌਂਪ ਦਿੱਤਾ। ਕੇਤਨ ਭਾਈ ਈਮਾਨਦਾਰ ਨੇ ਅਸਤੀਫੇ ਲਈ ਰੂਪਾਣੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਗੱਲਾਂ ਨੂੰ ਇਸ ਸਰਕਾਰ 'ਚ ਨਹੀਂ ਸੁਣਿਆ ਜਾਂਦਾ ਹੈ।