ਗੁਜਰਾਤ ''ਚ ਨਸ਼ਾਖੋਰੀ ਰੋਕਣ ਲਈ ਰੋਲਿੰਗ ਪੇਪਰਾਂ ਤੇ ਸਮੋਕਿੰਗ ਕੋਨਸ ''ਤੇ ਪਾਬੰਦੀ

Tuesday, Dec 16, 2025 - 07:57 PM (IST)

ਗੁਜਰਾਤ ''ਚ ਨਸ਼ਾਖੋਰੀ ਰੋਕਣ ਲਈ ਰੋਲਿੰਗ ਪੇਪਰਾਂ ਤੇ ਸਮੋਕਿੰਗ ਕੋਨਸ ''ਤੇ ਪਾਬੰਦੀ

ਨੈਸ਼ਨਲ ਡੈਸਕ : ਗੁਜਰਾਤ ਦੇ ਨੌਜਵਾਨਾਂ 'ਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਗੁਜਰਾਤ ਸਰਕਾਰ ਨੇ ਰੋਲਿੰਗ ਪੇਪਰਾਂ, ਸਮੋਕਿੰਗ ਕੋਨਸ ਅਤੇ 'ਪਰਫੈਕਟ ਰੋਲ' ਦੀ ਵਿਕਰੀ, ਭੰਡਾਰਨ (ਸਟੋਰੇਜ), ਵੰਡ (ਡਿਸਟ੍ਰੀਬਿਊਸ਼ਨ) ਅਤੇ ਤਸਕਰੀ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਸਾਰੇ ਪਾਨ ਦੀਆਂ ਦੁਕਾਨਾਂ, ਚਾਹ ਦੇ ਸਟਾਲਾਂ ਅਤੇ ਪ੍ਰਚੂਨ ਕਰਿਆਨੇ ਦੀਆਂ ਦੁਕਾਨਾਂ 'ਤੇ ਲਾਗੂ ਹੋਵੇਗੀ> ਗ੍ਰਹਿ ਵਿਭਾਗ ਦੁਆਰਾ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਇਹ ਪਾਬੰਦੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀਆਂ ਧਾਰਾਵਾਂ 163(2) ਅਤੇ 163(3) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲਗਾਈ ਗਈ ਹੈ।
ਵਿਭਾਗ ਨੇ ਸਪੱਸ਼ਟ ਕੀਤਾ ਕਿ ਰੋਲਿੰਗ ਪੇਪਰ ਤੇ ਸਮੋਕਿੰਗ ਕੋਨਸ ਵਿੱਚ ਕਈ ਹਾਨੀਕਾਰਕ ਪਦਾਰਥ ਸ਼ਾਮਲ ਹੁੰਦੇ ਹਨ, ਜਿਵੇਂ ਕਿ ਟਾਈਟੇਨੀਅਮ ਡਾਈਆਕਸਾਈਡ, ਪੋਟਾਸ਼ੀਅਮ ਨਾਈਟ੍ਰੇਟ, ਨਕਲੀ ਰੰਗ, ਕੈਲਸ਼ੀਅਮ ਕਾਰਬੋਨੇਟ ਅਤੇ ਕਲੋਰੀਨ ਬਲੀਚ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹਨ. ਇਸ ਪਾਬੰਦੀ ਦਾ ਮੁੱਖ ਮਕਸਦ ਸੂਬੇ ਵਿੱਚ ਇਹਨਾਂ ਚੀਜ਼ਾਂ ਦੀ ਉਪਲਬਧਤਾ ਨੂੰ ਰੋਕਣਾ ਹੈ। ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਇਸ ਪਾਬੰਦੀ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਉਸ 'ਤੇ ਭਾਰਤੀ ਦੰਡਾਵਲੀ, 2023 (BNSS) ਦੀ ਧਾਰਾ 223 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।


author

Shubam Kumar

Content Editor

Related News