ਗੋਆ ਹਾਦਸਾ : ਨਾਈਟ ਕਲੱਬਾਂ, ਹੋਟਲਾਂ ਤੇ ਹੋਰ ਸੈਲਾਨੀ ਸੰਸਥਾਵਾਂ ''ਚ ਆਤਿਸ਼ਬਾਜ਼ੀ ''ਤੇ ਲੱਗੀ ਪਾਬੰਦੀ

Thursday, Dec 11, 2025 - 11:36 AM (IST)

ਗੋਆ ਹਾਦਸਾ : ਨਾਈਟ ਕਲੱਬਾਂ, ਹੋਟਲਾਂ ਤੇ ਹੋਰ ਸੈਲਾਨੀ ਸੰਸਥਾਵਾਂ ''ਚ ਆਤਿਸ਼ਬਾਜ਼ੀ ''ਤੇ ਲੱਗੀ ਪਾਬੰਦੀ

ਪਣਜੀ : ਉੱਤਰੀ ਗੋਆ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋਣ ਤੋਂ ਕੁਝ ਦਿਨ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਐਕਸ਼ਨ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਸੈਰ-ਸਪਾਟਾ ਸਥਾਨਾਂ ਦੇ ਅੰਦਰ ਆਤਿਸ਼ਬਾਜ਼ੀ, ਸਪਾਰਕਲਰ ਅਤੇ ਫਾਇਰ ਪਲੇ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਉੱਤਰੀ ਗੋਆ ਜ਼ਿਲ੍ਹਾ ਪ੍ਰਸ਼ਾਸਨ ਨੇ 6 ਦਸੰਬਰ ਦੀ ਅੱਧੀ ਰਾਤ ਦੇ ਕਰੀਬ ਅਰਪੋਰਾ ਵਿੱਚ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਬੁੱਧਵਾਰ ਸ਼ਾਮ ਨੂੰ ਇਹ ਹੁਕਮ ਜਾਰੀ ਕੀਤਾ।

ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਇਸ ਸੂਬੇ 'ਚ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing

ਇੱਕ ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਨੇ ਕਿਹਾ, "ਇਹ ਹੁਕਮ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਦੇ ਤਹਿਤ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੈਰ-ਸਪਾਟਾ ਸਥਾਨਾਂ ਦੇ ਅੰਦਰ ਆਤਿਸ਼ਬਾਜ਼ੀ, ਸਪਾਰਕਲਰ, ਫਾਇਰ ਪਲੇ ਡਿਵਾਈਸ, ਸਮੋਕ ਜਨਰੇਟਰ ਅਤੇ ਇਸੇ ਤਰ੍ਹਾਂ ਦੇ ਅੱਗ/ਧੂੰਆਂ ਪੈਦਾ ਕਰਨ ਵਾਲੇ ਯੰਤਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ।" ਹੁਕਮਾਂ ਦੇ ਅਨੁਸਾਰ ਇਹ ਪਾਬੰਦੀ ਉੱਤਰੀ ਗੋਆ ਦੇ ਸਾਰੇ ਨਾਈਟ ਕਲੱਬਾਂ, ਬਾਰਾਂ ਅਤੇ ਰੈਸਟੋਰੈਂਟਾਂ, ਹੋਟਲਾਂ, ਗੈਸਟ ਹਾਊਸਾਂ, ਰਿਜ਼ੋਰਟਾਂ, ਬੀਚ ਕਿਨਾਰੇ ਬਣੀਆਂ ਇਮਾਰਤਾਂ, ਅਸਥਾਈ ਇਮਾਰਤਾਂ, ਸਮਾਗਮ ਸਥਾਨਾਂ ਅਤੇ ਮਨੋਰੰਜਨ ਸੰਸਥਾਵਾਂ 'ਤੇ ਲਾਗੂ ਹੁੰਦੀ ਹੈ।

ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ

ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਅਰਪੋਰਾ ਸਥਿਤ 'ਬਰਚ ਬਾਏ ਰੋਮੀਓ ਲੇਨ' ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਮਾਰਤ ਦੇ ਅੰਦਰ "ਬਿਜਲੀ ਦੇ ਪਟਾਕੇ" ਚਲਾਏ ਗਏ ਸਨ, ਜਿਸ ਕਾਰਨ ਅੱਗ ਲੱਗ ਗਈ ਅਤੇ 25 ਲੋਕਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ - ਮੁੜ ਮਹਿੰਗਾ ਹੋਇਆ Gold-Silver, ਕੀਮਤਾਂ ਨੇ ਤੋੜੇ ਰਿਕਾਰਡ

 


author

rajwinder kaur

Content Editor

Related News