ਗੁਜਰਾਤ ''ਚ 2 ਕਾਰਾਂ ਵਿਚਾਲੇ ਭਿਆਨਕ ਟੱਕਰ, 5 ਲੋਕਾਂ ਦੀ ਮੌਤ

Monday, Aug 17, 2020 - 10:15 AM (IST)

ਗੁਜਰਾਤ ''ਚ 2 ਕਾਰਾਂ ਵਿਚਾਲੇ ਭਿਆਨਕ ਟੱਕਰ, 5 ਲੋਕਾਂ ਦੀ ਮੌਤ

ਨਾਡੀਆਦ— ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵਸੋ ਖੇਤਰ ਵਿਚ ਇਕ ਭਿਆਨਕ ਸੜਕ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਜਨਾਨੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਰਾਸ਼ਟਰੀ ਹਾਈਵੇਅ-8 'ਤੇ ਪੀਜ਼ ਚਾਰ ਰਸਤੇ ਨੇੜੇ ਐਤਵਾਰ ਦੇਰ ਰਾਤ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ।

PunjabKesari

ਮ੍ਰਿਤਕਾਂ ਦੀ ਪਛਾਣ ਵਸੀਮ ਸ਼ੇਖ ਦੀ ਪਤਨੀ ਸੀਮਾਬਾਨੂੰ (24), ਉਸ ਦੀ ਪੁੱਤਰੀ ਤਨਾਜ਼ਬਾਨੂੰ (4) ਉਸ ਦੀ ਸੱਸ ਯਾਕੂਬ ਸ਼ੇਖ ਦੀ ਪਤਨੀ ਕੌਸ਼ਰਬਾਨੂੰ (50), ਉਸ ਦੇ ਸਹੁਰੇ ਯਾਕੂਬ ਸ਼ੇਖ (52), ਉਸ ਦੇ ਸਾਲੇ ਸਹਦ ਸ਼ੇਖ ਦੀ 9 ਮਹੀਨੇ ਦੀ ਪੁੱਤਰੀ ਇਨਾਯਾਬਾ ਦੇ ਰੂਪ ਵਿਚ ਹੋਈ ਹੈ।

PunjabKesari

ਵਸੀਮ ਦੇ ਪਰਿਵਾਰ ਦੇ 4 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਹ ਆਣੰਦ ਤੋਂ ਅਹਿਮਦਾਬਾਦ ਆਪਣੇ ਘਰ ਵੱਲ ਆ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਡੀਆਦ ਫਾਇਰ ਸੁਪਰਡੈਂਟ ਦੀਕਸ਼ਤ ਪਟੇਲ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।


author

Tanu

Content Editor

Related News