ਗੁਜਰਾਤ : ਐਂਬੂਲੈਂਸ ਨੂੰ ਰਸਤਾ ਦੇਣ ਲਈ ਰੁਕਿਆ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ

Friday, Sep 30, 2022 - 05:00 PM (IST)

ਗੁਜਰਾਤ : ਐਂਬੂਲੈਂਸ ਨੂੰ ਰਸਤਾ ਦੇਣ ਲਈ ਰੁਕਿਆ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਅਹਿਮਦਾਬਾਦ ਤੋਂ ਗਾਂਧੀਨਗਰ ਜਾਂਦੇ ਸਮੇਂ ਸ਼ੁੱਕਰਵਾਰ ਨੂੰ ਇਕ ਐਂਬੂਲੈਂਸ ਨੂੰ ਰਸਤਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਕੁਝ ਦੇਰ ਲਈ ਰੁਕਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਗੁਜਰਾਤ ਇਕਾਈ ਦੇ ਮੀਡੀਆ ਸੈੱਲ ਵਲੋਂ ਸਾਂਝੀ ਕੀਤੀ ਗਈ ਇਕ ਵੀਡੀਓ 'ਚ ਪ੍ਰਧਾਨ ਮੰਤਰੀ ਦੇ ਕਾਫ਼ਲੇ 'ਚ ਸ਼ਾਮਲ 2 ਐੱਸ.ਯੂ.ਵੀ. ਦਿਖਾਈ ਦੇ ਰਹੀਆਂ ਹਨ ਅਤੇ ਇਹ ਐੱਸ.ਯੂ.ਵੀ. ਅਹਿਮਦਾਬਾਦ-ਗਾਂਧੀਨਗਰ ਮਾਰਗ 'ਤੇ ਐਂਬੂਲੈਂਸ ਨੂੰ ਰਸਤਾ ਦੇਣ ਲਈ ਹੌਲੀ-ਹੌਲੀ ਖੱਬੇ ਪਾਸੇ ਵੱਲ ਜਾ ਰਹੀਆਂ ਸਨ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮੋਦੀ ਦੁਪਹਿਰ ਨੂੰ ਅਹਿਮਦਾਬਾਦ 'ਚ ਦੂਰਦਰਸ਼ਨ ਕੇਂਦਰ ਕੋਲ ਆਪਣੀ ਜਨਸਭਾ ਖ਼ਤਮ ਕਰਨ ਤੋਂ ਬਾਅਦ ਗਾਂਧੀਨਗਰ 'ਚ ਰਾਜ ਭਵਨ ਜਾ ਰਹੇ ਸਨ।

 

ਭਾਜਪਾ ਦੀ ਗੁਜਰਾਤ ਇਕਾਈ ਨੇ ਇਕ ਬਿਆਨ 'ਚ ਕਿਹਾ,''ਅਹਿਮਦਾਬਾਦ ਤੋਂ ਗਾਂਧੀਨਗਰ ਜਾਂਦੇ ਸਮੇਂ ਐਂਬੂਲੈਂਸ ਨੂੰ ਰਸਤਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਰੁਕ ਗਿਆ।'' ਗੁਜਰਾਤ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਅਤੇ ਇਸ 'ਚ ਸਫ਼ਰ ਵੀ ਕੀਤਾ। ਪ੍ਰਧਾਨ ਮੰਤਰੀ ਨੇ ਮੈਟਰੋ ਟਰੇਨ ਦੇ ਪੂਰਬੀ-ਪੱਛਮੀ ਗਲਿਆਰੇ ਦੇ ਕਾਲੂਪੁਰ ਸਟੇਸ਼ਨ 'ਤੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਰੇਲਵੇ ਸਟੇਸ਼ਨ 'ਤੇ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਮੋਦੀ ਸ਼ਾਮ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਨ ਅਤੇ ਪ੍ਰਸਿੱਧ ਅੰਬਾਜੀ ਮੰਦਰ 'ਚ ਆਰਤੀ ਕਰਨ ਲਈ ਬਨਾਸਕਾਂਠਾ ਜ਼ਿਲ੍ਹੇ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News