ਗੁਜਰਾਤ: ਕੋਵਿਡ ਦੇਖਭਾਲ ਕੇਂਦਰ ’ਚ ਲੱਗੀ ਅੱਗ, 61 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ’ਚ ਲਿਜਾਇਆ ਗਿਆ

05/12/2021 10:45:07 AM

ਅਹਿਮਦਾਬਾਦ (ਭਾਸ਼ਾ)— ਦੇਸ਼ ’ਚ ਜਿੱਥੇ ਇਕ ਪਾਸੇ ਕੋਰੋਨਾ ਆਫ਼ਤ ਨਾਲ ਜੂਝ ਰਿਹਾ ਹੈ, ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਹਸਪਤਾਲਾਂ ਵਿਚ ਆਏ ਦਿਨ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਗੁਜਰਾਤ ਦੀ ਹੈ, ਇੱਥੋਂ ਦੇ ਭਾਵਨਗਰ ਵਿਚ ਕੋਵਿਡ ਦੇਖਭਾਲ ਕੇਂਦਰ ’ਚ ਤਬਦੀਲ ਕੀਤੇ ਗਏ ਗਏ ਇਕ ਹੋਟਲ ਵਿਚ ਬੁੱਧਵਾਰ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੰਗੀ ਗੱਲ ਇਹ ਰਹੀ ਕਿ ਘਟਨਾ ’ਚ ਕੋਈ ਝੁਲਸਿਆ ਨਹੀਂ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਕੋਰੋਨਾ ਵਾਇਰਸ ਦੇ ਕੁੱਲ 61 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ’ਚ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਹਸਪਤਾਲ ’ਚ 68 ਮਰੀਜ਼ ਸਨ। ਨਾਲ ਹੀ ਦੱਸਿਆ ਕਿ ਬਾਕੀ 7 ਮਰੀਜ਼ਾਂ ਨੂੰ ਵੀ ਛੇਤੀ ਹੀ ਟਰਾਂਸਫਰ ਕੀਤਾ ਜਾਵੇਗਾ। 

ਦੱਸ ਦੇਈਏ ਕਿ ਸੂਬੇ ਰਾਜਧਾਨੀ ਤੋਂ ਕਰੀਬ 170 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੋਟਲ ਨੂੰ ਇਕ ਨਿੱਜੀ ਹਸਪਤਾਲ ਨੇ ਕੋਵਿਡ ਦੇਖਭਾਲ ਕੇਂਦਰ ’ਚ ਤਬਦੀਲ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਅੱਗ ਮਾਮੂਲੀ ਸੀ ਅਤੇ ਇਸ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਭਾਵਨਗਰ ਫਾਇਰ ਬਿ੍ਰਗੇਡ ਦੇ ਇਕ ਸੀਨੀਅਰ ਅਧਿਕਾਰੀ ਭਰਤ ਕਨਾੜਾ ਨੇ ਦੱਸਿਆ ਕਿ ‘ਜੇਨਰੇਸ਼ਨ ਐਕਸ ਹੋਟਲ’ ਕੇਂਦਰ ਦੀ ਤੀਜੀ ਮੰਜ਼ਿਲ ’ਤੇ ਧੂੰਆਂ ਭਰ ਗਿਆ ਸੀ, ਇੱਥੇ ਹੀ ਮਰੀਜ਼ਾਂ ਨੂੰ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅੱਧੀ ਰਾਤ ਦੇ ਕੁਝ ਦੇਰ ਬਾਅਦ ਟੀ. ਵੀ. ’ਚ ਚੰਗਿਆੜੀ ਨਿਕਲਣ ਤੋਂ ਬਾਅਦ ਅੱਗ ਲੱਗੀ। ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ ਪਰ ਧੂੰਆਂ ਭਰ ਜਾਣ ਨਾਲ ਮਰੀਜ਼ਾਂ ਨੂੰ ਉੱਥੇ ਰੱਖਣਾ ਮੁਸ਼ਕਲ ਹੋ ਗਿਆ ਸੀ। 


Tanu

Content Editor

Related News