ਗੁਜਰਾਤ ''ਚ 3 ਮੰਜ਼ਲਾ ਇਮਾਰਤ ਡਿੱਗੀ, 4 ਲੋਕਾਂ ਦੀ ਮੌਤ
Saturday, Aug 10, 2019 - 12:30 PM (IST)

ਅਹਿਮਦਾਬਾਦ— ਗੁਜਰਾਤ ਦੇ ਨਾਡੀਆਡ ਜ਼ਿਲੇ ਦੇ ਪ੍ਰਗਤੀਨਗਰ 'ਚ ਸ਼ੁੱਕਰਵਾਰ ਦੇਰ ਰਾਤ ਭਾਰੀ ਮੀਂਹ ਕਾਰਨ 3 ਮੰਜ਼ਲਾਂ ਇਮਾਰਤ ਡਿੱਗ ਗਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਮਲਬੇ 'ਚ ਫਸੇ 9 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ 'ਤੇ ਬਚਾਅ ਕੰਮ ਜਾਰੀ ਹੈ।
ਖਦਸ਼ਾ ਲਾਇਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਨਿਊਜ਼ ਚੈਨਲ ਦੀਆਂ ਰਿਪੋਟਾਂ ਮੁਤਾਬਕ ਇਸ ਇਮਾਰਤ 'ਚ 5 ਪਰਿਵਾਰ ਰਹਿੰਦੇ ਸਨ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਹੋਇਆ। ਮ੍ਰਿਤਕਾਂ ਵਿਚ ਇਕ ਬੱਚੀ ਵੀ ਸ਼ਾਮਲ ਹੈ।