ਰਾਸ਼ਟਰਪਤੀ ਮੇਰੇ ਸਲਾਹਕਾਰ ਗਾਰਡੀਅਨ, ਉਂਗਲੀ ਫੜ ਕੇ ਤੁਰਨਾ ਸਿਖਾਇਆ- ਮੋਦੀ

07/26/2016 1:04:48 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਆਪਣਾ ਸਲਾਹਕਾਰ ਗਾਰਡੀਅਨ ਦੱਸਦੇ ਹੋਏ ਉਨ੍ਹਾਂ ਦੀ ਬਹੁਤ ਤਰੀਫ ਕੀਤੀ ਹੈ। ਰਾਸ਼ਟਰਪਤੀ ਭਵਨ ''ਚ ਸੋਮਵਾਰ ਨੂੰ ਮਿਊਜ਼ੀਅਮ ਦੇ ਉਦਘਾਟਨ ਦੌਰਾਨ ਮੋਦੀ ਨੇ ਰਾਸ਼ਟਰਪਤੀ ਲਈ ਕਿਹਾ,''''ਚਾਰ ਸਾਲ ਦੇ ਕਾਰਜਕਾਲ ''ਚ ਮੈਨੂੰ ਤੁਹਾਡੇ ਨਾਲ ਕੰਮ ਕਰਨ ਦੀ ਖੁਸ਼ਕਿਸਮਤੀ ਮਿਲੀ। ਮੈਂ ਦਿੱਲੀ ਦੀ ਦੁਨੀਆ ''ਚ ਨਵਾਂ ਸੀ। ਅਜਿਹੇ ਸਮੇਂ ਰਾਸ਼ਟਰਪਤੀ ਜੀ ਨੇ ਇਕ ਸਲਾਹਕਾਰ ਗਾਰਡੀਅਨ ਦੀ ਤਰ੍ਹਾਂ ਬਹੁਤ ਸਾਰੇ ਵਿਸ਼ਿਆਂ ''ਤੇ ਉਂਗਲੀ ਫੜ ਕੇ ਤੁਰਾਇਆ। ਅਜਿਹੀ ਕਿਸਮਤ ਘੱਟ ਲੋਕਾਂ ਨੂੰ ਮਿਲਦੀ ਹੈ, ਜੋ ਮੈਨੂੰ ਮਿਲੀ।''''
ਮੋਦੀ ਨੇ ਕਿਹਾ,''''ਰਾਸ਼ਟਰਪਤੀ ਜੀ ਨੇ ਭਾਰਤ ਦੇ ਜੀਵਨ ''ਚ ਯੋਗਦਾਨ ਦਿੱਤਾ ਹੈ ਪਰ 4 ਸਾਲ ਦੀ ਘੱਟ ਮਿਆਦ ''ਚ ਤੁਸੀਂ ਰਾਸ਼ਟਰਪਤੀ ਭਵਨ ਨੂੰ ਵੀ ਬਹੁਤ ਕੁਝ ਦਿੱਤਾ ਹੈ। ਮੇਰਾ ਸਿਆਸੀ ਬੈਂਕਗਰਾਊਂਡ ਵੱਖ ਹੈ, ਉਨ੍ਹਾਂ ਦਾ ਵੱਖ ਹੈ ਪਰ ਲੋਕਤੰਤਰ ''ਚ ਵੱਖ-ਵੱਖ ਵਿਚਾਰਾਂ ਨਾਲ ਵੱਡੇ ਵਿਅਕਤੀ ਵੀ ਕਿਵੇਂ ਕੰਮ ਕਰ ਸਕਦੇ ਹਨ, ਇਹ ਇਨ੍ਹਾਂ ਕੋਲ ਰਹਿ ਕੇ ਹਰ ਪਲ ਅਨੁਭਵ ਕਰ ਸਕਦੇ ਹਨ।''''


Disha

News Editor

Related News