ਤਮਿਲ ਅਭਿਨੇਤਾ ਵਿਸ਼ਾਲ ਦੇ ਘਰ ''ਤੇ GST ਦੀ ਇੰਟੈਲੀਜੰਸੀ ਟੀਮ ਦਾ ਛਾਪਾ

Tuesday, Oct 24, 2017 - 12:56 AM (IST)

ਤਮਿਲ ਅਭਿਨੇਤਾ ਵਿਸ਼ਾਲ ਦੇ ਘਰ ''ਤੇ GST ਦੀ ਇੰਟੈਲੀਜੰਸੀ ਟੀਮ ਦਾ ਛਾਪਾ

ਚੇਨਈ- ਤਮਿਲ ਐਕਟਰ ਵਿਸ਼ਾਲ ਦੇ ਪ੍ਰਾਡਕਸ਼ਨ ਹਾਊਸ ਦੇ ਦਫਤਰ 'ਤੇ ਸੋਮਵਾਰ ਨੂੰ ਜੀ. ਐੱਸ. ਟੀ. ਇੰਟੈਲੀਜੰਸੀ ਏਜੰਸੀ ਟੀਮ ਨੇ ਛਾਪਾ ਮਾਰਿਆ। ਛਾਪਾ ਦੁਪਹਿਰ ਵਿਚ ਵਡਾਪਲਾਣੀ ਸਥਿਤ ਦਫਤਰ 'ਤੇ ਮਾਰਿਆ ਗਿਆ। ਮੀਡੀਆ ਮੁਤਾਬਕ ਛਾਪੇ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਾਡਸ਼ਕਨ ਹਾਊਸ ਨੇ ਜੀ. ਐੱਸ. ਟੀ. ਦੇ ਭੁਗਤਾਨ ਵਿਚ ਕੋਈ ਗੜਬੜੀ ਤਾਂ ਨਹੀਂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਐੱਚ. ਰਾਜਾ ਦੀ ਆਲੋਚਨਾ ਕਰਨ ਤੋਂ ਇਕ ਦਿਨ ਬਾਅਦ ਹੀ ਵਿਸ਼ਾਲ ਦੇ ਪ੍ਰੋਡਕਸ਼ਨ ਹਾਊਸ 'ਤੇ ਛਾਪੇਮਾਰੀ ਕੀਤੀ ਗਈ ਹੈ।

PunjabKesari
ਅਭਿਨੇਤਾ ਵਿਸ਼ਾਲ ਨੇ ਭਾਜਪਾ ਨੇਤਾ ਐੱਚ. ਰਾਜਾ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਇਹ ਫਿਲਮ ਆਨਲਾਈਨ ਦੇਖ ਕੇ ਪਾਏਰੇਸੀ ਦੀ ਪੈਰੋਕਾਰੀ ਕੀਤੀ। ਹਾਲਾਂਕਿ ਰਾਜਾ ਨੇ ਦੋਸ਼ ਨੂੰ ਖਾਰਿਜ ਕਰ ਦਿੱਤਾ ਸੀ। ਮੀਡੀਆ ਵਿਚ ਰਾਜਾ ਦੀ ਕਥਿਤ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ 'ਤਮਿਲ ਫਿਲਮ ਨਿਰਮਾਤਾ ਪਰਿਸ਼ਦ' ਦੇ ਮੁਖੀ ਵਿਸ਼ਾਲ ਨੇ ਕਿਹਾ ਸੀ ਕਿ ਭਾਜਪਾ ਨੇਤਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਧਰ ਰਾਜਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਨਾਲ ਜੁੜੇ ਕੁਝ ਕਲਿਪ ਆਪਣੇ ਮੋਬਾਇਲ ਫੋਨ 'ਤੇ ਦੇਖੇ ਅਤੇ ਉਨ੍ਹਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਢਾਈ ਘੰਟੇ ਬੈਠ ਕੇ ਫਿਲਮ ਦੇਖਣ। 'ਮਰਸਲ' ਅਭਿਨੇਤਾ ਵਿਜੇ ਦੀ ਫਿਲਮ ਹੈ, ਜੀ. ਐੱਸ. ਟੀ ਨਾਲ ਜੁੜੇ ਕੁਝ ਡਾਇਲੋਗਜ਼ ਨੂੰ ਲੈ ਕੇ ਭਾਜਪਾ ਨੇ ਵਿਰੋਧ ਕੀਤਾ ਸੀ। 
'ਮਰਸਲ' ਦੇ ਡਾਇਲਾਗ ਵਿਚ ਜੀ. ਐੱਸ. ਟੀ. ਅਤੇ ਡਿਜੀਟਲ ਇੰਡੀਆ ਬਾਰੇ ਨਕਾਰਾਤਮਕ ਗੱਲਾਂ ਨੂੰ ਲੈ ਕੇ ਦੇਸ਼ ਦੀ ਰਾਜਨੀਤੀ ਗਰਮਾਈ ਹੋਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਬਣਾਇਆ। ਦੂਜੇ ਪਾਸੇ ਭਾਜਪਾ ਨੇਤਾਵਾਂ ਨੇ 'ਮਰਸਲ' ਦੇ ਡਾਇਲਾਗ ਦਾ ਵਿਰੋਧ ਕਰਨ ਦੇ ਆਪਣੇ ਕਦਮ ਨੂੰ ਸਹੀ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। 


Related News