ਤਿਉਹਾਰਾਂ ਤੋਂ ਪਹਿਲਾਂ ਸਸਤੀਆਂ ਹੋਣਗੀਆਂ ਇਹ ਵਸਤੂਆਂ , ਇਨ੍ਹਾਂ ਸੈਕਟਰ 'ਚ ਹੋਵੇਗੀ ਬੰਪਰ ਵਿਕਰੀ

Friday, Sep 05, 2025 - 12:45 PM (IST)

ਤਿਉਹਾਰਾਂ ਤੋਂ ਪਹਿਲਾਂ ਸਸਤੀਆਂ ਹੋਣਗੀਆਂ ਇਹ ਵਸਤੂਆਂ , ਇਨ੍ਹਾਂ ਸੈਕਟਰ 'ਚ ਹੋਵੇਗੀ ਬੰਪਰ ਵਿਕਰੀ

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਦਰ ਨੂੰ ਉਚਿਤ ਬਣਾਉਣ ਦਾ ਕਦਮ ਭਾਰਤੀ ਅਰਥਵਿਵਸਥਾ ਦੇ ਵਾਧੇ ਦੇ ਚੱਕਰ ਨੂੰ ਉਤਸ਼ਾਹ ਦੇਣ ਦੇ ਨਾਲ ਹੀ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ’ਚ ਮਦਦ ਕਰੇਗਾ। ਉਦਯੋਗ ਜਗਤ ਨਾਲ ਜੁਡ਼ੇ ਲੋਕਾਂ ਨੇ ਇਹ ਗੱਲ ਕਹੀ। ਜੀ. ਐੱਸ. ਟੀ. ਕੌਂਸਲ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ 5 ਅਤੇ 18 ਫੀਸਦੀ ਦੇ 2-ਪੱਧਰੀ ਦਰ ਢਾਂਚੇ ਨੂੰ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ, ਜੋ 22 ਸਤੰਬਰ ਤੋਂ ਲਾਗੂ ਹੋਵੇਗਾ।

ਹੁਣ ਜੀ. ਐੱਸ. ਟੀ. ਦੀਆਂ 4 ਦੀ ਜਗ੍ਹਾ ਸਿਰਫ 2 ਸਲੈਬ 5 ਫੀਸਦੀ ਅਤੇ 18 ਫੀਸਦੀ ਹੋਣਗੀਆਂ। ਇਸ ਨਾਲ ਆਮ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਸਾਬਣ, ਸ਼ੈਂਪੂ ਦੇ ਨਾਲ ਕਾਰ ਤੇ ਏ. ਸੀ. ਵੀ ਸਸਤੇ ਹੋਣਗੇ। ਜੀ. ਐੱਸ. ਟੀ. ਕੌਂਸਲ ਦੀਆਂ 56ਵੀਆਂ ਮੀਟਿੰਗ ਵਿੱਚ ਇਸ ਉੱਤੇ ਫੈਸਲਾ ਲਿਆ ਗਿਆ । ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 3 ਸਿਤੰਬਰ ਨੂੰ ਇਸਦੀ ਜਾਣਕਾਰੀ ਦਿੱਤੀ ।

ਉਨ੍ਹਾਂਨੇ ਦੱਸਿਆ ਕਿ ਦੁੱਧ , ਰੋਟੀ , ਪਰਾਂਠਾ , ਛੇਨਾ ਸਮੇਤ ਕਈ ਫੂਡ ਆਇਟਮ ਜੀਏਸਟੀ ਫਰੀ ਹੋਣਗੇ । ਉਥੇ ਹੀ ਇੰਡਿਵਿਜੁਅਲ ਹੇਲਥ ਅਤੇ ਲਾਇਫ ਇੰਸ਼ਯੋਰੇਂਸ ਉੱਤੇ ਵੀ ਟੈਕਸ ਨਹੀਂ ਲੱਗੇਗਾ । 33 ਜੀਵਨ ਰਖਿਅਕਦਵਾਵਾਂ, ਅਨੋਖਾ ਬੀਮਾਰੀਆਂ ਅਤੇ ਗੰਭੀਰ ਬੀਮਾਰੀਆਂ ਲਈਦਵਾਵਾਂਵੀ ਟੈਕਸ ਫਰੀ ਹੋਣਗੀਆਂ । ਦਵਾਵਾਂ ਅਤੇ ਚਿਕਿਤਸਾ ਸਮੱਗਰੀਆਂ ਉੱਤੇ ਜੀਏਸਟੀ ਵਿੱਚ ਕਟੌਤੀ ਦੇ ਫੈਸਲੇ ਨੂੰ ਦਵਾਈ ਅਤੇ ਸਿਹਤ ਖੇਤਰ ਦੇ ਵਿਸ਼ੇਸ਼ਗਿਆਵਾਂ ਨੇ ਇੱਕ ਸਾਹਸਿਕ ਅਤੇ ਰਾਹਤਕਾਰੀ ਕਦਮ ਦੱਸਿਆ ਹੈ । ਉਥੇ ਹੀ , FMCG ਉਤਪਾਦਾਂ ਉੱਤੇ ਟੈਕਸ ਦੀਆਂ ਦਰਾਂ ਨੂੰ 18 % ਅਤੇ 12 % ਵਲੋਂ ਘਟਾਕੇ 5 % ਕਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ :     ਰਿਕਾਰਡ ਹਾਈ ਤੋਂ ਬਾਅਦ ਮੂਧੇ ਮੂੰਹ ਡਿੱਗੇ Gold ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ

 ਤੰਮਾਕੂ ਪ੍ਰੋਡਕਟਸ ਉੱਤੇ ਹੁਣ 28 % ਦੀ ਜਗ੍ਹਾ 40 % GST ਲੱਗੇਗਾ । ਮੱਧ ਅਤੇ ਵੱਡੀ ਕਾਰਾਂ , 350cc ਵਲੋਂ ਜ਼ਿਆਦਾ ਇੰਜਨ ਵਾਲੀ ਮੋਟਰਸਾਇਕਲ ਇਸ ਸਲੈਬ ਵਿੱਚ ਆਣਗੇ ।

ਵਿੱਤ ਮੰਤਰੀ ਨੇ ਦੱਸਿਆ ਕਿ ਨਵੇਂ ਸਲੈਬ ਨਰਾਤਿਆਂ ਦੇ ਪਹਿਲੇ ਦਿਨ ਯਾਨੀ 22 ਸਿਤੰਬਰ ਤੋਂ ਲਾਗੂ ਹੋ ਜਾਣਗੇ । ਹਾਲਾਂਕਿ , ਤੰਮਾਕੂ ਵਾਲੇ ਸਾਮਾਨ ਉੱਤੇ ਨਵੀਂ 40 % GST ਦਰ ਹੁਣੇ ਲਾਗੂ ਨਹੀਂ ਹੋਵੇਗੀ ।

ਇਸ ਬਦਲਾਵਾਂ ਦਾ ਮਕਸਦ ਆਮ ਆਦਮੀ ਨੂੰ ਰਾਹਤ ਦੇਣਾ ਅਤੇ ਤੰਮਾਕੂ ਉੱਤੇ ਟੈਕਸ ਵਧਾਕੇ ਉਨ੍ਹਾਂ ਦੇ ਵਰਤੋ ਨੂੰ ਘੱਟ ਕਰਣਾ ਹੈ ।

ਹਿੰਦੁਜਾ ਗਰੁੱਪ ਆਫ ਕੰਪਨੀਜ਼ (ਇੰਡੀਆ) ਦੇ ਚੇਅਰਮੈਨ ਅਸ਼ੋਕ ਪੀ ਹਿੰਦੁਜਾ ਨੇ ਕਿਹਾ ਕਿ ਜੀ. ਐੱਸ. ਟੀ. ਦਰ ’ਚ ਕਟੌਤੀ ਅਰਥਵਿਵਸਥਾ ਲਈ ਬਿਹਤਰ ਕਦਮ ਹੈ, ਜੋ ਜ਼ਮੀਨੀ ਪੱਧਰ ’ਤੇ ਮੰਗ ਨੂੰ ਦੂਰ ਕਰ ਕੇ ਭਾਰਤ ਦੀ ਵਿਆਪਕ ਆਰਥਿਕ ਸਥਿਰਤਾ ਦਾ ਸਮਰਥਨ ਕਰੇਗਾ।

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਖਪਤ ਨੂੰ ਉਤਸ਼ਾਹ ਦੇਣ ਅਤੇ ਨਿਵੇਸ਼ ਕਰਨ ਲਈ ਅਜਿਹੇ ਵੱਧ ਸੁਧਾਰਾਂ ਦੀ ਵਕਾਲਤ ਕੀਤੀ। ਵੱਧ ਅਤੇ ਤੇਜ਼ੀ ਨਾਲ ਸੁਧਾਰ ਖਪਤ ਅਤੇ ਨਿਵੇਸ਼ ਨੂੰ ਉਜਾਗਰ ਕਰਨ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ। ਉਹ ਬਦਲੇ ’ਚ ਅਰਥਵਿਵਸਥਾ ਦਾ ਵਿਸਥਾਰ ਕਰਨਗੇ ਅਤੇ ਦੁਨੀਆ ’ਚ ਭਾਰਤ ਦੀ ਆਵਾਜ਼ ਨੂੰ ਬੁਲੰਦ ਕਰਨਗੇ।

ਇਹ ਵੀ ਪੜ੍ਹੋ :     ਚਾਂਦੀ ਦੇ ਨਿਵੇਸ਼ਕਾਂ ਦੀ ਚਾਂਦੀ-ਹੀ-ਚਾਂਦੀ , 8 ਮਹੀਨਿਆਂ ’ਚ ਦਿੱਤਾ 40 ਫੀਸਦੀ ਤੋਂ ਵੱਧ ਦਾ ਰਿਟਰਨ

ਫਲਿੱਪਕਾਰਟ ਗਰੁੱਪ ਦੇ ਕਾਰਪੋਰੇਟ ਮਾਮਲਿਆਂ ਦੇ ਮੁੱਖ ਅਧਿਕਾਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਅਾਉਣ ਵਾਲੇ ਤਿਉਹਾਰਾਂ ਤੋਂ ਪਹਿਲਾਂ ਇਨ੍ਹਾਂ ਸੁਧਾਰਾਂ ਦਾ ਸਮੇਂ ’ਤੇ ਲਾਗੂਕਰਨ ਯਕੀਨੀ ਤੌਰ ’ਤੇ ਸ਼੍ਰੇਣੀਆਂ ’ਚ ਖਪਤ ਨੂੰ ਵਧਾਉਣ, ਬਾਜ਼ਾਰ ਪਹੁੰਚ ਦਾ ਘੇਰਾ ਵਧਾਉਣ ਅਤੇ ਵਿਕਸਤ ਭਾਰਤ ਵੱਲ ਸਾਡੀ ਸਮੂਹਿਕ ਯਾਤਰਾ ’ਚ ਤੇਜ਼ੀ ਲਿਆਵੇਗਾ।

ਰੇਟਿੰਗ ਏਜੰਸੀ ਇਕਰਾ ਲਿਮਟਿਡ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ,‘‘ਸੀ. ਜੀ. ਐੱਸ. ਟੀ. ਅਤੇ ਐੱਸ. ਜੀ. ਐੱਸ. ਟੀ. ’ਚ ਦੋਹਰੇ ਅੰਕ ’ਚ ਵਾਧਾ ਦਰਜ ਕੀਤਾ ਗਿਆ, ਜਦੋਂਕਿ ਆਈ. ਜੀ. ਐੱਸ. ਟੀ. ਅਤੇ ਸੈੱਸ ਕੁਲੈਕਸ਼ਨ ’ਚ ਵਾਧਾ ਮੱਠਾ ਰਿਹਾ, ਜਿਸ ਨਾਲ ਜੀ. ਐੱਸ. ਟੀ. ’ਚ ਮੁੱਖ ਵਾਧਾ ਘੱਟ ਕੇ 6.5 ਫੀਸਦੀ ਰਹਿ ਗਿਆ। ਹੋਲਸੇਲ ਪ੍ਰਾਈਜ਼ ਇੰਡੈਕਸ (ਡਬਲਯੂ. ਪੀ. ਆਈ.) ਅਤੇ ਕੰਜ਼ਿਊਮਰ ਪ੍ਰਾਈਜ਼ ਇੰਡੈਕਸ (ਸੀ. ਪੀ. ਆਈ.) ਦੇ ਘੱਟ ਮਹਿੰਗਾਈ ਅੰਕੜੇ ਜੀ. ਐੱਸ. ਟੀ. ਵਾਧੇ ਨੂੰ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਕਰ ਸਕਦੇ ਹਨ।

ਇਹ ਵੀ ਪੜ੍ਹੋ :     0% GST ਦਾ ਤੋਹਫ਼ਾ: ਹੁਣ ਜੇਬ 'ਤੇ ਘਟੇਗਾ ਬੋਝ, ਇਨ੍ਹਾਂ ਚੀਜ਼ਾਂ 'ਤੇ ਨਹੀਂ ਲੱਗੇਗਾ ਟੈਕਸ

ਬੀਮਾ ਕੰਪਨੀਆਂ ਨੂੰ ਜਮ੍ਹਾ ਹੋਈ ਆਈ. ਟੀ. ਸੀ. ਮੋੜਨੀ ਪਵੇਗੀ

ਜੀ. ਐੱਸ. ਟੀ. ਛੋਟ ਲਾਗੂ ਹੋਣ ਤੋਂ ਬਾਅਦ ਜੀਵਨ ਅਤੇ ਸਿਹਤ ਬੀਮਾ ਕੰਪਨੀਆਂ ਨੂੰ 21 ਸਤੰਬਰ, 2025 ਤੱਕ ਜਮ੍ਹਾ ਹੋਈ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਨੂੰ ਵਾਪਸ ਮੋੜਨਾ ਹੋਵੇਗਾ। ਇਸ ਨਾਲ ਕੰਪਨੀਆਂ ’ਤੇ ਲਾਗਤ ਦਾ ਬੋਝ ਵਧੇਗਾ। ਟੈਕਸ ਮਾਹਿਰਾਂ ਨੇ ਇਹ ਗੱਲ ਕਹੀ ਹੈ।

ਵਿੱਤ ਮੰਤਰਾਲਾ ਨੇ ਕਿਹਾ ਕਿ ਜਮ੍ਹਾ ਹੋਈ ਆਈ. ਟੀ. ਸੀ. ਦੀ ਵਰਤੋਂ ਸਿਰਫ 21 ਸਤੰਬਰ, 2025 ਤਕ ਕੀਤੀ ਗਈ ਵਸਤਾਂ/ਸੇਵਾਵਾਂ ਜਾਂ ਦੋਵਾਂ ਦੀ ਸਪਲਾਈ ਲਈ ਬਾਹਰੀ ਦੇਣਦਾਰੀਆਂ ਦੇ ਭੁਗਤਾਨ ਹੇਤੂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ,‘‘ਹਾਲਾਂਕਿ, ਬਦਲੀ ਦਰ ਲਾਗੂ ਹੋਣ ਯਾਨੀ 22 ਸਤੰਬਰ, 2025 ਨੂੰ ਜਾਂ ਉਸ ਤੋਂ ਬਾਅਦ ਸੀ. ਜੀ. ਐੱਸ. ਟੀ. ਐਕਟ, 2017 ਦੇ ਪ੍ਰਬੰਧਾਂ ਤਹਿਤ ਆਈ. ਟੀ. ਸੀ. ਨੂੰ ਵਾਪਸ ਕਰਨਾ ਹੋਵੇਗਾ।’’

ਇਸ ’ਚ ਤੰਬਾਕੂ ਅਤੇ ਉਸ ਨਾਲ ਜੁਡ਼ੇ ਉਤਪਾਦਾਂ ਅਤੇ ਅਲਟ੍ਰਾ-ਲਗਜ਼ਰੀ ਗੁੱਡਜ਼ ’ਤੇ 40 ਫੀਸਦੀ ਦੀ ਵਿਸ਼ੇਸ਼ ਦਰ ਸ਼ਾਮਲ ਹੈ।

ਇਹ ਵੀ ਪੜ੍ਹੋ :    ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Zomato ਦਾ ਝਟਕਾ,  ਵਧਾਈ ਫੀਸ, ਗਾਹਕਾਂ 'ਤੇ ਪਵੇਗਾ ਸਿੱਧਾ ਅਸਰ

ਗ੍ਰੀਨ ਐਨਰਜੀ ਪ੍ਰਾਜੈਕਟ ਲਾਉਣਾ ਹੋਵੇਗਾ ਸਸਤਾ

ਕਲੀਨ ਐਨਰਜੀ ਪ੍ਰਾਜੈਕਟ ਲਾਉਣਾ ਸਸਤਾ ਹੋਣ ਦੀ ਉਮੀਦ ਹੈ ਕਿਉਂਕਿ ਗ੍ਰੀਨ ਐਨਰਜੀ ਨੂੰ ਉਤਸ਼ਾਹ ਦੇਣ ਲਈ ਨਵਿਆਉਣਯੋਗ ਊਰਜਾ ਉਤਪਾਦਾਂ ਅਤੇ ਉਪਕਰਨਾਂ ’ਤੇ ਜੀ. ਐੱਸ. ਟੀ. ਦਰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ।

ਵਿੱਤ ਮੰਤਰਾਲਾ ਵੱਲੋਂ ਜਾਰੀ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫ. ਏ. ਕਿਊ.) ਅਨੁਸਾਰ, ਅਜਿਹੇ ਉਤਪਾਦਾਂ ’ਤੇ ਜੀ. ਐੱਸ. ਟੀ. ਘੱਟ ਕਰਨ ਦਾ ਉਦੇਸ਼ ਨਵਿਆਉਣਯੋਗ ਊਰਜਾ ਵਸਤਾਂ ਨੂੰ ਉਤਸ਼ਾਹ ਦੇਣਾ ਹੈ।

ਦਰਾਂ ਨੂੰ ਉਚਿਤ ਬਣਾਉਣ ਦੀ ਪ੍ਰਕਿਰਿਆ ਤਹਿਤ, ਕੇਂਦਰ ਅਤੇ ਸੂਬਿਆਂ ਨੇ ਫੋਟੋ ਵੋਲਟਿਕ ਸੇਲ (ਚਾਹੇ ਮਾਡਿਊਲ ’ਚ ਅਸੈਂਬਲ ਕੀਤੇ ਹੋਣ ਜਾਂ ਪੈਨਲ ’ਚ ਬਣਾਏ ਹੋਣ), ਸੋਲਰ ਐਨਰਜੀ-ਆਧਾਰਿਤ ਉਪਕਰਨ, ਸੋਲਰ ਐਨਰਜੀ ਜਨਰੇਟਰ, ਪੌਣ ਚੱਕੀ ਅਤੇ ਪੌਣ ਊਰਜਾ ਸੰਚਾਲਿਤ ਬਿਜਲੀ ਜਨਰੇਟਰ (ਡਬਲਯੂ. ਓ. ਈ. ਜੀ.) ’ਤੇ ਜੀ. ਐੱਸ. ਟੀ. ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ’ਤੇ ਸਹਿਮਤੀ ਜਤਾਈ।

ਬਾਟਾ ਨੇ ਗਾਹਕਾਂ ਨੂੰ ਜੀ. ਐੱਸ. ਟੀ. ਦੀ ਦਰ ’ਚ ਕਟੌਤੀ ਦਾ ਲਾਭ ਦੇਣਾ ਕੀਤਾ ਸ਼ੁਰੂ

ਜੁੱਤੀਆਂ-ਚੱਪਲਾਂ ਦੇ ਖੇਤਰ ਦੀ ਪ੍ਰਮੁੱਖ ਕੰਪਨੀ ਬਾਟਾ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ‘ਬਾਟਾ ਪ੍ਰਾਈਜ਼ ਪ੍ਰਾਮਿਸ’ ਪਹਿਲ ਪੇਸ਼ ਕੀਤੀ ਹੈ। ਇਸ ਤਹਿਤ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਧਿਕਾਰਕ ਪੇਸ਼ਕਸ਼ ਤੋਂ ਪਹਿਲਾਂ 1,000 ਰੁਪਏ ਤੋਂ ਘੱਟ ਕੀਮਤ ਵਾਲੇ ਫੁੱਟਵੀਅਰ ’ਤੇ ਜੀ. ਐੱਸ. ਟੀ. ਦਰ ’ਚ ਕਟੌਤੀ ਦਾ ਲਾਭ ਗਾਹਕਾਂ ਨੂੰ ਮਿਲੇਗਾ।

ਕੰਪਨੀ ਨੇ ਬਿਆਨ ’ਚ ਕਿਹਾ ਕਿ ਇਸ ਯੋਜਨਾ ਤਹਿਤ, ਬਾਟਾ ਦੇ ਵਿਕਰੀ ਕੇਂਦਰਾਂ ’ਤੇ ਕੀਮਤਾਂ ’ਚ 7 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ ਅਤੇ ਕੰਪਨੀ ਇਸ ਫਰਕ ਨੂੰ ਝੱਲ ਕੇ ਖਰੀਦਦਾਰਾਂ ਨੂੰ ਤੁਰੰਤ ਬਚਤ ਦਾ ਲਾਭ ਦੇਵੇਗੀ।

ਘਰੇਲੂ ਮੰਗ ਵਧੇਗੀ, ਲੰਮੀ ਮਿਆਦ ਦੀ ਵਿਕਾਸ ਦਰ ਵੀ ਤੇਜ਼ ਹੋਵੇਗੀ : ਐੱਫ. ਐੱਮ. ਸੀ. ਜੀ.

ਖਪਤਕਾਰ ਉਤਪਾਦਾਂ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ (ਐੱਫ. ਐੱਮ. ਸੀ. ਜੀ.) ’ਤੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਤਿਉਹਾਰੀ ਮੌਸਮ ਤੋਂ ਪਹਿਲਾਂ ਘਰੇਲੂ ਖਪਤ ਨੂੰ ਨਵੀਂ ਤੇਜ਼ੀ ਮਿਲਣ ਦੀ ਉਮੀਦ ਹੈ। ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ ਤੁਰੰਤ ਖਪਤ ਵਧੇਗੀ, ਸਗੋਂ ਐੱਫ. ਐੱਮ. ਸੀ. ਜੀ. ਖੇਤਰ ਦੀ ਲੰਮੀ ਮਿਆਦ ਦੀ ਵਿਕਾਸ ਦਰ ਨੂੰ ਵੀ ਜ਼ੋਰ ਮਿਲੇਗਾ।

ਮੈਰੀਕੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੌਗਤ ਗੁਪਤਾ ਨੇ ਕਿਹਾ ਕਿ ਦਰਾਂ ’ਚ ਕਟੌਤੀ ਨਾਲ ਜ਼ਰੂਰੀ ਖਪਤਕਾਰ ਵਸਤਾਂ ਸਸਤੀਆਂ ਹੋਣਗੀਆਂ, ਜਿਸ ਨਾਲ ਤਿਉਹਾਰੀ ਮੌਸਮ ’ਚ ਖਪਤ ਵਧੇਗੀ। ਡਾਬਰ ਦੇ ਸੀ. ਈ. ਓ. ਮੋਹਿਤ ਮਲਹੋਤਰਾ ਨੇ ਇਸ ਨੂੰ ਸਮੇਂ ’ਤੇ ਚੁੱਕਿਆ ਬਦਲਾਅਕਾਰੀ ਕਦਮ ਦੱਸਿਆ।

ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਜੀ. ਸੀ. ਪੀ. ਐੱਲ.) ਦੇ ਮੁੱਖ ਵਿੱਤ ਅਧਿਕਾਰੀ ਆਸਿਫ ਮਲਬਾਰੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਖਪਤ ਨੂੰ ਉਤਸ਼ਾਹ ਮਿਲੇਗਾ ਅਤੇ ਕੰਪਨੀਆਂ ਜੀ. ਐੱਸ. ਟੀ. ’ਚ ਕਟੌਤੀ ਦਾ ਪੂਰਾ ਲਾਭ ਖਪਤਕਾਰਾਂ ਤਕ ਪਹੁੰਚਾਉਣਗੀਆਂ।

ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰਜ਼ ਫੈੱਡਰੇਸ਼ਨ (ਏ. ਆਈ. ਸੀ. ਪੀ. ਡੀ. ਐੱਫ.) ਨੇ ਕਿਹਾ ਕਿ ਇਹ ਸਿਰਫ ਤਕਨੀਕੀ ਟੈਕਸ ਸੋਧ ਨਾ ਹੋ ਕੇ ਇਕ ਇਤਿਹਾਸਕ ਕਦਮ ਹੈ, ਜੋ ਖਪਤ ਵਧਾਉਣ ਦੇ ਨਾਲ ਵਪਾਰ ’ਤੇ ਦਬਾਅ ਨੂੰ ਵੀ ਘੱਟ ਕਰੇਗਾ।

ਮਰੀਜ਼ਾਂ ਨੂੰ ਮਿਲੇਗੀ ਰਾਹਤ

ਦਵਾਈਆਂ ਅਤੇ ਮੈਡੀਕਲ ਉਪਕਰਨਾਂ ’ਤੇ ਜੀ. ਐੱਸ. ਟੀ. ’ਚ ਕਟੌਤੀ ਅਤੇ ਜੀਵਨ ਰੱਖਿਅਕ ਦਵਾਈਆਂ ਨੂੰ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਦਵਾਈ ਅਤੇ ਸਿਹਤ ਖੇਤਰ ਦੇ ਮਾਹਿਰਾਂ ਨੇ ਇਕ ਰਾਹਤ ਭਰਿਆ ਕਦਮ ਦੱਸਿਆ ਹੈ।

ਇੰਡੀਅਨ ਫਾਰਮਾਸਿਊਟੀਕਲ ਅਲਾਇੰਸ ਦੇ ਜਨਰਲ ਸਕੱਤਰ ਸੁਦਰਸ਼ਨ ਜੈਨ ਨੇ ਕਿਹਾ ਕਿ ਜੀਵਨ ਰੱਖਿਅਕ ਅਤੇ ਕੈਂਸਰ ਦੀਆਂ ਦਵਾਈਆਂ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਦਾ ਸਰਕਾਰ ਦਾ ਫੈਸਲਾ ਇਕ ਅਜਿਹਾ ਕਦਮ ਹੈ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News