8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ

Wednesday, Dec 15, 2021 - 06:04 PM (IST)

ਨਵੀਂ ਦਿੱਲੀ— ਦੇਸ਼ ਲਈ ਅੱਜ ਫਿਰ ਇਕ ਦੁੱਖ ਭਰੀ ਖ਼ਬਰ ਆਈ। ਤਾਮਿਲਨਾਡੂ ਦੇ ਕੰਨੂਰ ਵਿਚ ਹੈਲੀਕਾਪਟਰ ਹਾਦਸੇ ਵਿਚ ਜਿਊਂਦੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਹ 8 ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਰਹੇ। ਅੱਜ ਉਹ ਹਰ ਇਕ ਦੀ ਅੱਖ ਨਮ ਕਰ ਗਏ। ਇਸ ਹੈਲੀਕਾਪਟਰ ਹਾਦਸੇ ਵਿਚ ਵਰੁਣ ਸਿੰਘ 45 ਫ਼ੀਸਦੀ ਤੱਕ ਝੁਲਸ ਗਏ ਸਨ। 

ਇਹ ਵੀ ਪੜ੍ਹੋ - ਤਾਮਿਲਨਾਡੂ ਹੈਲੀਕਾਪਟਰ ਹਾਦਸੇ 'ਚ ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਨਹੀਂ ਰਹੇ

PunjabKesari

ਵੁਰਣ ਸਿੰਘ ਦੀ ਹਾਲਤ ਨਾਜ਼ਰ ਅਤੇ ਸਥਿਰ ਬਣੀ ਰਹੀ। ਉਨ੍ਹਾਂ ਦਾ ਇਲਾਜ ਵੇਲਿੰਗਟਨ ’ਚ ਮੌਜੂਦ ਮਿਲਟਰੀ ਹਸਪਤਾਲ ’ਚ ਹੋਇਆ। ਜਿਸ ਤੋਂ ਬਾਅਦ ਬਿਹਤਰ ਇਲਾਜ ਲਈ ਉਨ੍ਹਾਂ ਨੂੰ 9 ਦਸੰਬਰ ਨੂੰ ਵੇਲਿੰਗਟਨ ਤੋਂ ਬੈਂਗਲੁਰੂ ਫ਼ੌਜੀ ਹਸਪਤਾਲ ਸ਼ਿਫਟ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਇੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਰਹੀ। ਉਨ੍ਹਾਂ ਨੂੰ ਕਈ ਸੱਟਾਂ ਵੀ ਲੱਗੀਆਂ ਸਨ। 

ਇਹ ਵੀ ਪੜ੍ਹੋ : ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਦੀ ਵੀਡੀਓ ਆਈ ਸਾਹਮਣੇ

PunjabKesari

ਦੱਸ ਦੇਈਏ ਕਿ 8 ਦਸੰਬਰ 2021 ਨੂੰ ਜਦੋਂ ਤਾਮਿਲਨਾਡੂ ਦੇ ਕੰਨੂਰ ਵਿਚ ਐੱਮ. ਆਈ-17ਵੀ5 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ ਤਾਂ ਉਸ ਹਾਦਸੇ ਵਿਚ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਸਿਰਫ਼ ਵਰੁਣ ਸਿੰਘ ਹੀ ਇਸ ਹਾਦਸੇ ਵਿਚ ਜਿਊਂਦੇ ਬਚੇ ਸਨ। ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਦੱਸਣਯੋਗ ਹੈ ਕਿ ਵਰੁਣ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਵਰੁਣ ਸਿੰਘ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਰੁਦਰਪੁਰ ਤਹਿਸੀਲ ਖੋਰਮਾ ਕਨਹੌਲੀ ਪਿੰਡ ਦੇ ਰਹਿਣ ਵਾਲੇ ਸਨ। 

ਇਹ ਵੀ ਪੜ੍ਹੋ : ਹੈਲੀਕਾਪਟਰ ਹਾਦਸੇ 'ਚ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਲਈ ਹੋ ਰਹੀਆਂ ਦੁਆਵਾਂ, ਮਿਲ ਚੁੱਕੈ ਸ਼ੌਰਿਆ ਚੱਕਰ


Tanu

Content Editor

Related News