ਲਾੜੇ ਦਾ ਸੱਚ ਜਾਣ ਕੇ ਹੈਰਾਨ ਹੋਈ ਲਾੜੀ, ਵਿਦਾਈ ਤੋਂ ਬਾਅਦ ਆ ਗਈ ਘਰ ਵਾਪਸ

01/19/2017 3:30:12 PM

ਬਯਾਨਾ— ਬੀਮਾਰੀ ਦੀ ਜਾਣਕਾਰੀ ਛਪਾਉਣਾ ਪਿਆ ਭਾਰੀ। ਇਸ ਦਾ ਨਜ਼ਾਰਾ ਬੁੱਧਵਾਰ ਨੂੰ ਬਯਾਨਾ ''ਚ ਦੇਖਣ ਨੂੰ ਮਿਲਿਆ। ਨਤੀਜੇ ਵੱਜੋਂ ਲਾੜੇ ਨੂੰ ਦੌਰਾ ਪੈ ਗਿਆ ਤਾਂ ਲਾੜੀ ਨੇ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਬਾਰਾਤ ਬੇਰੰਗ ਵਾਪਸ ਚਲੀ ਗਈ। ਘਟਨਾ ਬੁੱਧਵਾਰ ਸਵੇਰੇ ਕਰੀਬ 7.45 ਵਜੇ ਦੀ ਹੈ। ਸ਼ਾਮ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਲਾੜੀ ਨੂੰ ਨਾ ਭੇਜਿਆ। ਪਰਿਵਾਰਕ ਮੈਂਬਰਾਂ ਨੇ ਫੈਸਲਾ ਲਿਆ ਕਿ ਲਾੜੇ ਦੀ ਜਾਂਚ ਕਰਵਾਈ ਜਾਵੇ। ਜਾਂਚ ''ਚ ਇਹ ਪਤਾ ਲੱਗਿਆ ਕਿ ਦੌਰਾ ਮਿਰਗੀ ਦਾ ਆਇਆ ਸੀ, ਜਿਸ ਕਾਰਨ ਲਾੜੀ ਨੂੰ ਵਿਦਾ ਨਾ ਕੀਤਾ ਗਿਆ।
ਕੀ ਹੈ ਪੂਰਾ ਮਾਮਲਾ—
ਅਧਿਆਪਕ ਧਾਕੜ ਦੀ ਬੇਟੀ ਦ੍ਰੋਪਦੀ ਦਾ ਵਿਆਹ ਖੂਬੀਰਾਮ ਧਾਕੜ ਦੇ ਪੁੱਤਰ ਅਵਿਨਾਸ਼ ਦੇ ਨਾਲ ਨਿਸ਼ਚਿਤ ਹੋਇਆ ਸੀ। ਨਿਸ਼ਚਿਤ ਸਮੇਂ ''ਤੇ ਮੰਗਲਵਾਰ ਨੂੰ ਬਾਰਾਤ ਪੁੱਜੀ। ਦ੍ਰੋਪਦੀ ਤਿੰਨ ਭਰਾਵਾਂ ਦੀ ਛੋਟੀ ਭੈਣ ਹੋਣ ਕਾਰਨ ਪਿਤਾ ਦੀ ਇੱਕਲੀ ਬੇਟੀ ਸੀ। ਪੂਰਾ ਪਰਿਵਾਰ ਬਾਰਾਤ ਦੇ ਸੁਆਗਤ ''ਚ ਲੱਗਿਆ ਸੀ। ਮੈਰਿਜ਼ ਹੋਮ ਪੂਰੇ ਪਰਿਵਾਰ ਦੀ ਖੁਸ਼ੀਆਂ ਦੇਖ ਕੇ ਬਣਿਆ ਸੀ। ਸ਼ਾਮ ਤੋਂ ਲੈ ਕੇ ਰਾਤਭਰ ਵਿਆਹ ਦੇ ਪ੍ਰੋਗਰਾਮ ਚੱਲੇ। ਜਦੋਂ ਵਿਦਾਈ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਸਵੇਰੇ ਕਰੀਬ 7.30 ਵਜੇ ਭਰਾ, ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਲਾੜੀ ਨੂੰ ਵਿਦਾ ਕਰ ਦਿੱਤਾ। ਵਿਦਾ ਕਰਨ ਦੇ ਕਰੀਬ 15 ਮਿੰਟ ਬਾਅਦ ਅਜਿਹੀ ਖਬਰ ਆਈ ਕਿ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਬਯਾਨਾ ਦੇ ਬਾਹਰ ਮੀਰਾਨਾ ਤੱਕ ਬਾਰਾਤ ਨਿਕਲੀ ਵੀ ਨਹੀਂ ਸੀ ਕਿ ਲਾੜੇ ਨੂੰ ਦੌਰਾ ਪੈ ਗਿਆ। ਕਾਰ ''ਚ ਹੀ ਲਾੜਾ ਬੇਹੋਸ਼ ਹੋ ਗਿਆ। ਕਾਰ ''ਚ ਸਿਮਟੀ ਲਾੜੀ ਨੇ ਤੁਰੰਤ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਬੇਟੀ ਦਾ ਫੋਨ ਆਉਂਦੇ ਹੀ ਸਾਰਾ ਪਰਿਵਾਰ ਚੌਰਾਹੇ ਵੱਲ ਗਿਆ। ਦੇਖਦੇ ਹੀ ਦੇਖਦੇ ਸੈਂਕੜਿਆਂ ਦੀ ਸੰਖਿਆ ''ਚ ਲੋਕ ਇੱਕਠੇ ਹੋ ਗਏ। ਕਾਰ ਤੋਂ ਲਾੜੀ ਨੂੰ ਉਤਾਰ ਕੇ ਘਰ ਭੇਜ ਦਿੱਤਾ ਗਿਆ। 
ਬਾਰਾਤ ਦੀ ਬੱਸ ਨੂੰ ਰੋਕ ਕੇ ਵਿਆਹ ਦਾ ਸਾਮਾਨ ਉਤਾਰਿਆ—
ਲਾੜੇ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਬਾਰਾਤ ਫਿਰ ਤੋਂ ਮੈਰਿਜ਼ ਹੋਮ ਪੁੱਜੀ। ਬਯਾਨਾ ''ਚ ਇਲਾਜ ਤੋਂ ਬਾਅਦ ਲਾੜੇ ਨੂੰ ਆਰ.ਬੀ.ਐੱਮ ਰੈਫਰ ਕਰ ਦਿੱਤਾ ਗਿਆ। ਲਾੜੀ ਪੱੱਖ ਦਾ ਕਹਿਣਾ ਹੈ ਕਿ ਲਾੜੇ ਨੂੰ ਮਿਰਗੀ ਦੇ ਦੌਰੇ ਦੀ ਬੀਮਾਰੀ ਹੈ ਅਤੇ ਇਸ ਕਾਰਨ ਉਹ ਲੜਕੀ ਨਹੀਂ ਭੇਜ ਸਕਦੇ। ਪੰਚਾਇਤ ਸਮਿਤੀ ''ਤੇ ਬਾਰਾਤ ਦੀ ਬੱਸ ਨੂੰ ਰੋਕ ਦਿੱਤਾ ਗਿਆ ਅਤੇ ਲਾੜੀ ਪੱਖ ਨੇ ਵਿਆਹ ''ਚ ਦਿੱਤੇ ਸਮਾਨ ਨੂੰ ਬੱਸ ਤੋਂ ਉਤਾਰ ਦਿੱਤਾ। ਸਮਾਨ ਉਤਰਦੇ ਹੀ ਦੋਨਾਂ ਪੱਖਾਂ ਵਿਚਕਾਰ ਝਗੜੇ ਦੀ ਸਥਿਤੀ ਬਣ ਗਈ। 
ਐੱਮ.ਏ ਤੱਕ ਪੜ੍ਹੀ ਲਾੜੀ—
ਲਾੜੀ ਨੂੰ ਘਰ ਭੇਜਣ ਤੋਂ ਬਾਅਦ ਦੋਹਾਂ ਪੱਖਾਂ ਦੇ ਰਿਸ਼ਤੇਦਾਰਾਂ ''ਚ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ। ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਾੜੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਦ੍ਰੋਪਦੀ ਐੱਮ.ਏ ਤੱਕ ਪੜ੍ਹੀ ਹੈ। ਮਾਮਲੇ ਨੂੰ ਲੈ ਕੇ ਦੋਨਾਂ ਪੱਖਾਂ ਵਿਚਕਾਰ ਦਿਨਭਰ ਸਮਾਜਿਕ ਗੱਲਬਾਤ ਚੱਲੀ ਪਰ ਲਾੜੀ ਨੂੰ ਵਿਦਾ ਨਾ ਕੀਤਾ ਗਿਆ। ਲਾੜੇ ਦੀ ਮੈਡੀਕਲ ਰਿਪੋਰਟ ਦੇਖਣ ਤੋਂ ਬਾਅਦ ਫੈਸਲਾ ਲੈਣ ਦੀ ਗੱਲ ਕੀਤੀ ਹੈ।


Related News