ਅਧੂਰੀਆਂ ਰਹਿ ਗਈਆਂ ਵਿਆਹ ਦੀਆਂ ਰਸਮਾਂ, ਲਾੜੀ ਦੀ ਦਹਿਲੀਜ਼ 'ਤੇ ਪਹੁੰਚ ਕੇ ਨਿਕਲ ਗਈ ਲਾੜੇ ਦੀ ਜਾਨ
Saturday, Feb 15, 2025 - 09:30 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਆਹ ਦੀਆਂ ਖੁਸ਼ੀਆਂ ਉਦੋਂ ਮਾਤਮ 'ਚ ਬਦਲ ਗਈਆਂ ਜਦੋਂ ਘੋੜੀ 'ਤੇ ਸਵਾਰ ਲਾੜੇ ਦੀ ਅਚਾਨਕ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਲਾੜੇ ਅਤੇ ਲਾੜੀ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਛਾ ਗਈ। ਇਸ ਦੇ ਨਾਲ ਹੀ ਇਹ ਘਟਨਾ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਲਾੜੇ ਦੀ ਮੌਤ ਦਾ ਕਾਰਨ ਸਾਈਲੈਂਟ ਅਟੈਕ ਮੰਨਿਆ ਜਾ ਰਿਹਾ ਹੈ
ਇਹ ਦੁਖਦਾਈ ਘਟਨਾ ਪਿਛਲੇ ਸ਼ੁੱਕਰਵਾਰ ਰਾਤ ਮੱਧ ਪ੍ਰਦੇਸ਼ ਦੇ ਸ਼ਿਓਪੁਰ ਸ਼ਹਿਰ ਦੇ ਪਾਲੀ ਰੋਡ 'ਤੇ ਸਥਿਤ ਜਾਟ ਹੋਸਟਲ ਵਿੱਚ ਹੋਏ ਇੱਕ ਵਿਆਹ ਸਮਾਰੋਹ ਵਿੱਚ ਵਾਪਰੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਅਤੇ ਬਾਰਾਤ ਬਹੁਤ ਧੂਮਧਾਮ ਨਾਲ ਵਿਆਹ ਵਾਲੀ ਥਾਂ 'ਤੇ ਪਹੁੰਚੀ।
ਲਾੜਾ ਪ੍ਰਦੀਪ ਜਾਟ ਖੁਸ਼ੀ-ਖੁਸ਼ੀ ਘੋੜੀ 'ਤੇ ਸਵਾਰ ਹੋ ਕੇ ਸਟੇਜ ਵੱਲ ਵਧ ਰਿਹਾ ਸੀ। ਇਸ ਦੌਰਾਨ ਉਸਦੀ ਸਿਹਤ ਅਚਾਨਕ ਵਿਗੜਨ ਲੱਗੀ। ਸ਼ੁਰੂ ਵਿੱਚ ਕਿਸੇ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ ਪਰ ਜਦੋਂ ਲਾੜਾ ਆਪਣਾ ਸੰਤੁਲਨ ਗੁਆਉਣ ਲੱਗਾ ਤਾਂ ਵਿਆਹ ਵਾਲੇ ਪਰਿਵਾਰ ਵਿੱਚ ਹਫੜਾ-ਦਫੜੀ ਮਚ ਗਈ।
In Sheopur, Madhya Pradesh, a groom died of a heart attack during his wedding😔pic.twitter.com/ta1uPnNA3E
— ShoneeKapoor (@ShoneeKapoor) February 15, 2025
ਇਹ ਵੀ ਪੜ੍ਹੋ- ਅਧਿਆਪਕ ਦੀ ਸ਼ਰਮਨਾਕ ਕਰਤੂਤ, ਸਕੂਲ 'ਚ ਕੁੜੀਆਂ ਨੂੰ ਦਿਖਾਉਂਦਾ ਸੀ ਗੰਦੀਆਂ ਫਿਲਮਾਂ, ਹੋ ਗਈ ਵੱਡੀ ਕਾਰਵਾਈ
ਹਸਪਤਾਲ ਤੋਂ ਮਮਿਲੀ ਦੁਖਦ ਖਬਰ
ਹਫੜਾ-ਦਫੜੀ ਵਿਚ ਲਾੜੇ ਨੂੰ ਘੋੜੀ ਤੋਂ ਹੇਠਾਂ ਉਤਾਰਿਆ ਗਿਆ ਅਤੇ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿਵੇਂ ਹੀ ਉਹ ਹਸਪਤਾਲ ਪਹੁੰਚਿਆ, ਡਾਕਟਰਾਂ ਨੇ ਪ੍ਰਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ, ਮੌਤ ਦਾ ਸੰਭਾਵਿਤ ਕਾਰਨ ਸਾਈਲੈਂਟ ਹਾਰਟ ਅਟੈਕ ਹੋ ਸਕਦਾ ਹੈ ਪਰ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- Gold Rate: ਸਾਰੇ ਰਿਕਾਰਡ ਤੋੜ ਗਈਆਂ ਸੋਨੇ ਦੀਆਂ ਕੀਮਤਾਂ