ਆਪਣੇ ਵਿਆਹ ’ਚ ਲਾੜਾ ਹੋਇਆ ਕੋਰੋਨਾ ਪਾਜ਼ੇਟਿਵ, 23 ਦਿਨਾਂ ਬਾਅਦ ਹੀ ਹੋਈ ਮੌਤ

05/19/2021 5:28:29 PM

ਰਾਜਗੜ੍ਹ— ਕੋਰੋਨਾ ਕਾਲ ਵਿਚ ਵਿਆਹ ਕਰਨ ਨਾਲ ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੇ ਇਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਆਪਣੇ ਵਿਆਹ ਵਿਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਰਾਜਗੜ੍ਹ ਜ਼ਿਲ੍ਹੇ ਦੇ 25 ਸਾਲ ਦੇ ਨੌਜਵਾਨ ਨੇ ਦਮ ਤੋੜ ਦਿੱਤਾ। ਦਰਅਸਲ ਰਾਜਗੜ੍ਹ ਜ਼ਿਲ੍ਹੇ ਦੇ ਪਚੋਰ ਸ਼ਹਿਰ ਵਾਸੀ ਅਜੇ ਸ਼ਰਮਾ ਦਾ ਵਿਆਹ ਸਿਹੋਰ ’ਚ 25 ਅਪ੍ਰੈਲ ਨੂੰ ਹੋਇਆ ਸੀ। ਵਿਆਹ ਤੋਂ 4 ਦਿਨਾਂ ਬਾਅਦ ਲਾੜੇ ਦੇ ਰਿਪੋਰਟ 29 ਅਪ੍ਰੈਲ ਨੂੰ ਪਾਜ਼ੇਟਿਵ ਆਈ। ਘਰ ਦੇ ਹੋਰ ਮੈਂਬਰਾਂ ’ਚ ਇਕ ਬੀਬੀ ਵੀ ਪਾਜ਼ੇਟਿਵ ਮਿਲੀ। ਰਿਪੋਰਟ ਮਗਰੋਂ ਸਥਾਨਕ ਤੌਰ ’ਤੇ ਇਲਾਜ ਕਰਵਾਇਆ ਗਿਆ ਪਰ ਬਾਅਦ ’ਚ ਭੋਪਾਲ ਲਿਜਾਇਆ ਗਿਆ, ਜਿੱਥੇ ਇਕ ਹਫ਼ਤਾ ਵੈਂਟੀਲੇਟਰ ’ਤੇ ਰਹਿਣ ਮਗਰੋਂ ਅਜੇ ਨੇ ਦਮ ਤੋੜ ਦਿੱਤਾ। ਹਾਲਾਂਕਿ ਨੌਜਵਾਨ ਦਾ ਵਿਆਹ ਕੋਵਿਡ ਪ੍ਰੋਟੋਕਾਲ ਵਿਚ ਇਕ ਮੰਦਰ ਵਿਚ ਸੀਮਤ ਲੋਕਾਂ ਦੀ ਮੌਜੂਦਗੀ ਵਿਚ ਹੋਈ ਸੀ। ਲਾੜੇ ਅਜੇ ਦੀ ਵਿਆਹ ਦੇ 23 ਦਿਨਾਂ ਬਾਅਦ ਹੀ ਲਾੜੇ ਦੀ ਮੌਤ ਹੋ ਗਈ।

ਅਜੇ ਦਾ ਵਿਆਹ ਰਾਜਗੜ੍ਹ ਜ਼ਿਲ੍ਹੇ ਦੇ ਨਰਸਿੰਘਗੜ੍ਹ ਬਲਾਕ ਦੇ ਮੋਤੀਪੁਰਾ ਪਿੰਡ ਦੀ ਰਹਿਣ ਵਾਲੀ ਅਨੂੰ ਸ਼ਰਮਾ ਨਾਲ ਹੋਇਆ ਸੀ। ਅਨੂੰ ਦਾ ਪਰਿਵਾਰ ਸਿਹੋਰ ’ਚ ਵੀ ਰਹਿੰਦਾ ਹੈ, ਅਜਿਹੇ ਵਿਚ ਉੱਥੋਂ ਦੇ ਇਕ ਮੰਦਰ ਵਿਚ ਵਿਆਹ ਕੀਤਾ ਗਿਆ। ਪਰਿਵਾਰ ਦੇ ਗਿਣੇ-ਚੁਣੇ ਲੋਕ ਉਸ ਵਿਆਹ ’ਚ ਸ਼ਾਮਲ ਹੋਏ। ਨੌਜਵਾਨ ਅਜੇ ਦੀ ਭਰਜਾਈ ਵੀ ਪਾਜ਼ੇਟਿਵ ਨਿਕਲੀ ਅਤੇ ਬਾਕੀ ਹੋਰ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਕੋਵਿਡ ਪ੍ਰੋਟੋਕਾਲ ਦੇ ਹਿਸਾਬ ਨਾਲ ਨੌਜਵਾਨ ਦਾ ਅੰਤਿਮ ਸੰਸਕਾਰ ਭੋਪਾਲ ਦੇ ਮੁਕਤੀਧਾਮ ਵਿਚ ਕੁਰਾਵਰ ਵਾਸੀ ਰਿਸ਼ਤੇਦਾਰਾਂ ਦੀ ਮਦਦ ਨਾਲ ਕੀਤੀ ਗਈ। ਕਹਿਣ ਨੂੰ ਤਾਂ ਤਮਾਮ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ ਪਰ ਵਿਆਹ ’ਚ ਹੋਈ ਛੋਟੀ ਜਿਹੀ ਲਾਪਰਵਾਹੀ ਮਹਿੰਗੀ ਪੈ ਗਈ। ਫ਼ਿਲਹਾਲ ਰਾਜਗੜ੍ਹ ਵਿਚ ਵਿਆਹ ਅਤੇ ਹੋਰ ਸਮੂਹਕ ਪ੍ਰੋਗਰਾਮਾਂ ’ਤੇ ਪਾਬੰਦੀ ਲੱਗੀ ਹੋਈ ਹੈ। ਬਾਵਜੂਦ ਇਸ ਦੇ ਲੋਕ ਪ੍ਰਸ਼ਾਸਨ ਤੋਂ ਲੁੱਕ-ਛਿਪ ਕੇ ਵਿਆਹ ਤਾਂ ਕਰ ਰਹੇ ਹਨ ਪਰ ਕੋਰੋਨਾ ਕਾਲ ਵਿਚ ਜ਼ਰਾ ਜਿੰਨੀ ਲਾਪਰਵਾਹੀ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜਾਨ ’ਤੇ ਭਾਰੀ ਪੈ ਸਕਦੀ ਹੈ। 


Tanu

Content Editor

Related News