ਇਸ ਅਨੋਖੇ ਵਿਆਹ ''ਚ ਸਾਈਕਲ ''ਤੇ ਬਾਰਾਤ ਲੈ ਕੇ ਪੁੱਜਾ ਲਾੜਾ

Monday, Apr 16, 2018 - 12:53 PM (IST)

ਇਸ ਅਨੋਖੇ ਵਿਆਹ ''ਚ ਸਾਈਕਲ ''ਤੇ ਬਾਰਾਤ ਲੈ ਕੇ ਪੁੱਜਾ ਲਾੜਾ

ਪ੍ਰਤਾਪਗੜ੍ਹ— ਵਾਤਾਵਰਣ ਸੁਰੱਖਿਆ ਲਈ ਇਕ ਲਾੜੇ ਨੇ ਅਨੋਖੀ ਪਹਿਲ ਕੀਤੀ। ਲਾੜਾ, ਲਾੜੀ ਦੇ ਦਰਵਾਜ਼ੇ ਬੈਂਡ ਬਾਜਾ ਬਾਰਾਤ ਲੈ ਕੇ ਕਾਰ 'ਤੇ ਨਹੀਂ ਸਗੋਂ ਬਿਨਾਂ ਕਿਸੇ ਰੌਲੇ-ਰੱਪੇ ਦੇ ਸਾਧਾਰਨ ਸਾਈਕਲ 'ਤੇ ਪੁੱਜਿਆ। ਲਾੜੇ ਦੇ ਨਾਲ ਹੀ ਸਾਰੇ ਬਾਰਾਤੀ ਵੀ ਸਾਈਕਲ 'ਤੇ ਹੀ ਬਾਰਾਤ 'ਚ ਸ਼ਾਮਲ ਹੋਣ ਪੁੱਜੇ। ਇਹ ਪਹਿਲ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਰਹਿਣ ਵਾਲੇ ਜਾਵੇਂਦਰ ਕੁਮਾਰ ਨੇ। ਇਲਾਹਾਬਾਦ ਦੇ ਰਹਿਣ ਵਾਲੇ ਜਵਾਹਰਲਾਲ ਦੇ ਬੇਟੇ ਜਾਵੇਂਦਰ ਦਾ ਵਿਆਹ ਅਲਾਵਲਪੁਰ ਸੋਰਾਂਵ ਦੇ ਵਾਸੀ ਭੋਲਾ ਦੀ ਬੇਟੀ ਚੰਦਾ ਦੇਵੀ ਨਾਲ ਤੈਅ ਹੋਇਆ। 15 ਅਪ੍ਰੈਲ ਨੂੰ ਦੋਹਾਂ ਦਾ ਵਿਆਹ ਹੋਣਾ ਸੀ। ਰਾਤ ਨੂੰ ਵਿਆਹ ਕਰਨ ਦੀ ਬਜਾਏ ਵਿਆਹ ਦਾ ਆਯੋਜਨ ਦਿਨ 'ਚ ਰੱਖਿਆ ਗਿਆ। ਲਾੜਾ ਕਈ ਬਾਰਾਤੀਆਂ ਨਾਲ ਪੂਰੇਖਰਗਰਾਏ ਤੋਂ ਇਬਰਾਹਿਮਪੁਰ ਤੱਕ ਸਾਈਕਲ ਚੱਲਾ ਕੇ ਪੁੱਜਿਆ। ਇਸ ਅਨੋਖੀ ਬਾਰਾਤ ਨੂੰ ਕੈਮਰੇ 'ਚ ਕੈਦ ਕਰਨ ਲਈ ਲੋਕਾਂ ਦੀ ਭੀੜ ਜੁਟ ਗਈ। ਲੋਕ ਮੋਬਾਇਲ 'ਤੇ ਤਸਵੀਰਾਂ ਖਿੱਚਦੇ ਅਤੇ ਵੀਡੀਓ ਬਣਾਉਂਦੇ ਦਿੱਸੇ। ਲੋਕਾਂ ਨੇ ਲਾੜੇ ਦੀ ਵਾਤਾਵਰਣ ਲਈ ਇਸ ਪਹਿਲ ਦੀ ਪ੍ਰਸ਼ੰਸਾ ਵੀ ਕੀਤੀ।
ਲਾੜੇ ਨੂੰ ਇਸ ਬਾਰਾਤ ਦੀ ਪ੍ਰੇਰਨਾ ਵਾਤਾਵਰਣ ਲਈ ਕੰਮ ਕਰਨ ਵਾਲੇ ਵਰਕਰ ਅਜੇ ਕ੍ਰਾਂਤੀਕਾਰੀ ਤੋਂ ਮਿਲੀ। ਉਨ੍ਹਾਂ ਨੇ ਜਾਵੇਂਦਰ ਅਤੇ ਉਸ ਦੇ ਪਰਿਵਾਰ ਨੂੰ ਇਸ ਪਹਿਲ ਲਈ ਮਨਾਇਆ। ਅਜੇ ਨੇ ਦੱਸਿਆ ਕਿ ਜਾਵੇਂਦਰ ਦੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਬਾਰਾਤ ਕੱਢਣ ਲਈ ਮਨਾਉਣ 'ਚ 15 ਦਿਨਾਂ ਦਾ ਸਮਾਂ ਲੱਗਾ। ਉਨ੍ਹਾਂ ਨੇ ਵਾਤਾਵਰਣ ਸੈਨਾ ਵੱਲੋਂ ਲਾੜੇ ਨੂੰ ਇਕ ਨਵੀਂ ਸਾਈਕਲ ਵੀ ਤੋਹਫੇ 'ਚ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਲਈ ਹਰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਹਰ ਇਕ ਵਿਅਕਤੀ ਦੀ ਕੋਸ਼ਿਸ਼ ਨਾਲ ਸਾਡਾ ਵਾਤਾਵਰਣ ਸੁਰੱਖਿਅਤ ਹੋ ਸਕਦਾ ਹੈ।


Related News