''ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ'' ! (ਵੀਡੀਓ)

02/19/2020 3:36:44 PM

ਦਿਸਪੁਰ(ਅਸਮ)- ਇਸ ਦੁਨੀਆ ਵਿਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ। ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਇਸੇ ਕਾਰਨ ਮਾਂ-ਬੱਚੇ ਦਾ ਰਿਸ਼ਤਾ ਦੁਨੀਆ ਵਿਚ ਸਭ ਤੋਂ ਪਵਿੱਤਰ ਤੇ ਮਜ਼ਬੂਤ ਮੰਨਿਆ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਅਸਮ ਦੇ ਜੰਗਲ ਵਿਚ ਵਾਪਰੀ ਇਕ ਘਟਨਾ ਦੌਰਾਨ, ਜਿਥੇ ਇਕ ਮਾਦਾ ਬਾਂਦਰ ਦਾ ਮਾਸੂਮ ਬੱਚਾ ਆਪਣੀ ਮਰੀ ਹੋਈ ਮਾਂ ਤੋਂ ਦੂਰ ਜਾਣ ਲਈ ਤਿਆਰ ਨਹੀਂ ਹੋਇਆ ਤੇ ਕੋਲ ਬੈਠਾ ਮਾਂ ਨੂੰ ਕਿਸੇ ਤਰ੍ਹਾਂ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ।

ਅੰਗਰੇਜ਼ੀ ਵੈੱਬਸਾਈਟ 'ਮਿਰਰ' ਮੁਤਾਬਕ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਮਾਦਾ ਬਾਂਦਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਉਸ ਦਾ ਮਾਸੂਮ ਬੱਚਾ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਬਾਂਦਰ ਦਾ ਬੱਚਾ ਆਪਣੀ ਮਾਂ ਦੇ ਬੇਜਾਨ ਸਰੀਰ ਕੋਲ ਰੋ ਰਿਹਾ ਹੈ ਤੇ ਕਦੇ ਮਰੀ ਮਾਂ ਦੀ ਬਾਂਹ ਫੜਦਾ ਹੈ, ਕਦੇ ਉਸ ਦਾ ਮੂੰਹ ਦੇਖਦਾ ਹੈ ਤੇ ਕਦੇ ਉਸ ਦਾ ਸਿਰ ਹਿਲਾਉਂਦਾ ਹੈ।

PunjabKesari

ਸਥਾਨਕ ਖਬਰਾਂ ਮੁਤਾਬਕ ਦਿਲ ਹਿਲਾ ਕੇ ਰੱਖ ਦੇਣ ਵਾਲੀ ਇਹ ਫੁਟੇਜ ਨੂੰ 12 ਫਰਵਰੀ ਦੀ ਦੱਸੀ ਜਾ ਰਹੀ ਹੈ। ਸਥਾਨਕ ਖਬਰਾਂ ਵਿਚ ਦੱਸਿਆ ਗਿਆ ਕਿ ਸੁਨਹਿਰੀ ਲੰਗੂਰ ਮਾਦਾ ਬਾਂਦਰ ਬਿਜਲੀ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋ ਲੋਕਾਂ ਨੇ ਮਾਦਾ ਬਾਂਦਰ ਨੂੰ ਇਕ ਕੱਪੜੇ ਵਿਚ ਲਪੇਟ ਕੇ ਦਫਨਾ ਦਿੱਤਾ। ਇਹ ਅਜਿਹਾ ਪਹਿਲਾ ਮੌਕਾ ਨਹੀਂ ਹੈ ਜਦੋਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਬਾਂਦਰਾਂ ਦੀ ਮੌਤ ਹੋ ਗਈ ਹੋਵੇ। ਘਟਨਾ ਤੋਂ ਬਾਅਦ ਅਧਿਕਾਰੀਆਂ ਨੂੰ ਮਾਇਨਸਿੰਘ ਦੇ ਸੰਤੋਸ਼ਪੁਰ ਰਿਜ਼ਰਵ ਜੰਗਲਾਤ ਵਿਚ ਲਗਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਹਟਾਉਣ ਲਈ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਹੀ ਕਈ ਜਾਨਵਰਾਂ ਦੀ ਮੌਤ ਦਾ ਕਾਰਨ ਬਣ ਚੁੱਕੀਆਂ ਹਨ।


Baljit Singh

Content Editor

Related News