ਸ਼ੋਪੀਆਂ ’ਚ ਸੁਰੱਖਿਆ ਫੋਰਸਾਂ ’ਤੇ ਗ੍ਰੇਨੇਡ ਹਮਲਾ, ਬਾਰਾਮੂਲਾ ’ਚੋਂ ਵਿਸਫੋਟਕ ਬਰਾਮਦ

Friday, Feb 18, 2022 - 10:01 AM (IST)

ਸ਼ੋਪੀਆਂ ’ਚ ਸੁਰੱਖਿਆ ਫੋਰਸਾਂ ’ਤੇ ਗ੍ਰੇਨੇਡ ਹਮਲਾ, ਬਾਰਾਮੂਲਾ ’ਚੋਂ ਵਿਸਫੋਟਕ ਬਰਾਮਦ

ਸ਼੍ਰੀਨਗਰ (ਅਰੀਜ)– ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੀਗਾਮ ਇਲਾਕੇ ਵਿਚ ਵੀਰਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗ੍ਰੇਨੇਡ ਸੁੱਟਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੀ ਗੱਡੀ ’ਤੇ ਗ੍ਰੇਨੇਡ ਸੁੱਟਿਆ, ਜੋ ਸੜਕ ਕੰਢੇ ਫੱਟ ਗਿਆ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।

PunjabKesari

ਉਥੇ ਹੀ ਪੁਲਸ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਝੰਡਫ ਰਾਨ ਇਲਾਕੇ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ, ਫੌਜ, ਐੱਸ. ਐੱਸ. ਬੀ. ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਝੰਡਫ ਰਾਨ ਇਲਾਕੇ ਵਿਚ ਤਲਾਸ਼ੀ ਦੌਰਾਨ 10 ਹੈਂਡ ਗ੍ਰੇਨੇਡ, 10 ਯੂ. ਬੀ. ਜੀ. ਐੱਲ., ਇਕ ਗ੍ਰੇਨੇਡ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।


author

DIsha

Content Editor

Related News