ਜਾਣੋ ਕੀ ਹੁੰਦੇ ਹਨ ''ਗਰੀਨ ਪਟਾਕੇ'', ਇੰਝ ਕਰਦੇ ਨੇ ਪ੍ਰਦੂਸ਼ਣ ਘੱਟ
Saturday, Oct 26, 2019 - 05:39 PM (IST)
ਨਵੀਂ ਦਿੱਲੀ— ਰੌਸ਼ਨੀ ਦਾ ਤਿਉਹਾਰ ਕਿਹਾ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਦੀਵਾਲੀ 'ਤੇ ਇਸ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਨੂੰ ਘੱਟ ਕੀਤਾ ਜਾਵੇ। ਦੀਵਾਲੀ ਤੋਂ ਪਹਿਲਾਂ ਬਜ਼ਾਰਾਂ ਵਿਚ ਪਟਾਕਿਆਂ ਨੂੰ ਲੈ ਕੇ ਲੋਕਾਂ 'ਚ ਕਰੇਜ਼ ਭਾਵੇਂ ਹੀ ਹੋਵੇ ਪਰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਤੋਂ ਬਾਅਦ ਬਜ਼ਾਰ 'ਚ ਪਟਾਕੇ ਘੱਟ ਹੀ ਦੇਖਣ ਨੂੰ ਮਿਲ ਰਹੇ ਹਨ। ਇਸ ਵਾਰ ਗਰੀਨ ਪਟਾਕੇ ਚਲਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਕਿ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।
ਆਓ ਜਾਣਦੇ ਹਾਂ ਕੀ ਹੁੰਦੇ ਹਨ ਗਰੀਨ ਪਟਾਕੇ ਅਤੇ ਇਨ੍ਹਾਂ ਨੂੰ ਕਿਉਂ ਈਕੋ ਫਰੈਂਡੀ ਮੰਨਿਆ ਜਾਂਦਾ ਹੈ—
ਗਰੀਨ ਪਟਾਕੇ ਦਿੱਸਣ 'ਚ ਆਮ ਪਟਾਕਿਆਂ ਵਾਂਗ ਹੀ ਹੁੰਦੇ ਹਨ। ਇਹ ਚਲਾਉਣ ਅਤੇ ਆਵਾਜ਼ ਵਿਚ ਵੀ ਆਮ ਪਟਾਕਿਆਂ ਵਾਂਗ ਹੁੰਦੇ ਹਨ। ਇਸ ਨੂੰ ਚਲਾਉਣ ਤੋਂ ਬਾਅਦ ਆਮ ਪਟਾਕਿਆਂ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਹੁੰਦਾ ਹੈ। ਆਮ ਪਟਾਕਿਆਂ ਦੀ ਤੁਲਨਾ 'ਚ ਇਨ੍ਹਾਂ ਨੂੰ ਚਲਾਉਣ ਨਾਲ 40-50 ਫੀਸਦੀ ਪ੍ਰਦੂਸ਼ਣ ਘੱਟ ਹੁੰਦਾ ਹੈ। ਬਸ ਇੰਨਾ ਹੀ ਨਹੀਂ ਇਹ ਸੜਨ ਤੋਂ ਬਾਅਦ ਪਾਣੀ ਦੇ ਕਣ ਪੈਦਾ ਕਰਦੇ ਹਨ। ਧੂੜ ਅਤੇ ਹੋਰ ਜ਼ਹਿਰੀਲੇ ਤੱਤ ਸੋਖਦੇ ਹਨ। ਗਰੀਨ ਪਟਾਕਿਆਂ ਨੂੰ ਚਲਾਉਣ ਤੋਂ ਬਾਅਦ ਜਾਨਲੇਵਾ ਗੈਸ ਅਤੇ ਪ੍ਰਦੂਸ਼ਣ ਘੱਟ ਹੋਵੇਗਾ।