ਵਧਦੀ ਗਰਮੀ ’ਚ ਆਈ ਵੱਡੀ ਰਾਹਤ ਭਰੀ ਖ਼ਬਰ, ਮਾਨਸੂਨ ਦੇ ਢੁਕਵਾਂ ਹੋਣ ਦੀ ਸੰਭਾਵਨਾ

04/06/2024 6:08:43 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ ਵਧੇਰੇ ਹਿੱਸਿਆਂ ’ਚ ਗਰਮੀ ਸ਼ੁਰੂ ਹੋ ਗਈ ਹੈ। ਮੌਸਮ ਵਿਗਿਆਨੀਆਂ ਨੇ ਇਸ ਸਾਲ ਘੱਟ ਹੁੰਦੀ ‘ਅਲ ਨੀਨੋ’ ਦੀ ਸਥਿਤੀ ਤੇ ਯੂਰੇਸ਼ੀਆ ’ਚ ਘੱਟ ਬਰਫ਼ਬਾਰੀ ਹੋਣ ਕਾਰਨ ਇਸ ਸਾਲ ਮਾਨਸੂਨ ਦੇ ਢੁਕਵਾਂ ਹੋਣ ਦੇ ਸੰਭਾਵਨਾ ਪ੍ਰਗਟਾਈ ਹੈ।

ਇਕ ਇੰਟਰਵਿਊ ’ਚ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਵੱਡੇ ਪੱਧਰ ’ਤੇ ਮੌਸਮੀ ਘਟਨਾਵਾਂ ਦੱਖਣ-ਪੱਛਮੀ ਮਾਨਸੂਨ ਲਈ ਅਨੁਕੂਲ ਹਨ, ਜੋ ਮੀਂਹ ’ਤੇ ਨਿਰਭਰ ਭਾਰਤੀ ਅਰਥਵਿਵਸਥਾ ਲਈ ਅਹਿਮ ਹੈ।

ਮਹਾਪਾਤਰਾ ਨੇ ਕਿਹਾ ਕਿ ਇਸ ਸਾਲ ‘ਅਲ ਨੀਨੋ’ ਫਿੱਕਾ ਪੈ ਰਿਹਾ ਹੈ। ਇਹ ਜੂਨ ਦੇ ਸ਼ੁਰੂ ਤੱਕ ਇਕ ਨਿਰਪੱਖ ਸਥਿਤੀ ਬਣਾ ਸਕਦਾ ਹੈ। ਉਨ੍ਹਾਂ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਦਾ ਜ਼ਿਕਰ ਕਰਦਿਆਂ ਇਹ ਗੱਲ ਆਖੀ, ਜਿਸ ਨੂੰ ਦੱਖਣੀ-ਪੱਛਮੀ ਮਾਨਸੂਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ’ਚੋਂ ਇਕ ਮੰਨਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ

ਉਨ੍ਹਾਂ ਕਿਹਾ ਕਿ ਜੁਲਾਈ ਤੋਂ ਸਤੰਬਰ ਤੱਕ ਮਾਨਸੂਨ ਸੀਜ਼ਨ ਦੇ ਦੂਜੇ ਅੱਧ ’ਚ ‘ਲਾ ਨੀਨਾ’ ਦੀ ਸਥਿਤੀ ਵੇਖੀ ਜਾ ਸਕਦੀ ਹੈ, ਜੋ ਕੇਂਦਰੀ ਪ੍ਰਸ਼ਾਂਤ ਮਹਾਸਾਗਰ ਦੇ ਠੰਡੇ ਹੋਣ ਦਾ ਹਵਾਲਾ ਦਿੰਦੀ ਹੈ। ਮਹਾਪਾਤਰਾ ਨੇ ਕਿਹਾ ਕਿ ‘ਲਾ ਨੀਨਾ’ ਭਾਰਤੀ ਮਾਨਸੂਨ ਲਈ ਚੰਗਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਸ ਸਾਲ ਗਰਮੀ ਦੇ ਮੌਸਮ ’ਚ ਲੂ ਚੱਲਣ ਦੇ ਅਗਾਊਂ ਅੰਦਾਜ਼ਿਆਂ ’ਤੇ ਕਿਹਾ ਕਿ ਕੇਂਦਰੀ ਬੈਂਕ ਇਸ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ’ਤੇ ਨਜ਼ਰ ਬਣਾਈ ਰੱਖੇਗਾ। ਉਨ੍ਹਾਂ ਦੋ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੀਆਂ ਕਾਰੋਬਾਰੀ ਪ੍ਰਕਿਰਿਆਵਾਂ ’ਤੇ ਸਵਾਲ ਉੱਠਣ ਤੇ ਉਨ੍ਹਾਂ ਵਿਰੁੱਧ ਕਾਰਵਾਈ ਹੋਣ ਤੋਂ ਬਾਅਦ ਕਿਹਾ ਕਿ ਅਸੀਂ ਸਾਰੀਆਂ ਕੰਪਨੀਆਂ ਦੀ ਨਿਗਰਾਨੀ ਕੀਤੀ ਹੈ, ਅਜਿਹੇ ਕਰਜ਼ਦਾਤਿਆਂ ’ਚ ਸਿਸਟਮ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੈ।

ਉਥੇ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਟੀ. ਰਬੀ ਸ਼ੰਕਰ ਨੇ ਕਿਹਾ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਲੈਣ-ਦੇਣ ਗਿਣਤੀ ਦਸੰਬਰ, 2023 ’ਚ 10 ਲੱਖ ਨੂੰ ਪਾਰ ਕਰ ਗਈ ਸੀ ਪਰ ਉਸ ਤੋਂ ਬਾਅਦ ਇਸ ’ਚ ਕਮੀ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News