ਚਾਂਦੀ ਦੇ ਕੜਿਆਂ ਲਈ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ, ਵੱਢੇ ਦੋਵੇਂ ਪੈਰ

Thursday, Feb 17, 2022 - 01:11 PM (IST)

ਚਾਂਦੀ ਦੇ ਕੜਿਆਂ ਲਈ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ, ਵੱਢੇ ਦੋਵੇਂ ਪੈਰ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪੁਲਸ ਨੇ 75 ਸਾਲਾ ਔਰਤ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਕੀਤਾ ਹੈ। ਪੁਲਸ ਨੇ ਔਰਤ ਦੇ ਪੋਤੇ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਦੋਸ਼ੀ ਨੇ ਚਾਂਦੀ ਦੇ 500 ਗ੍ਰਾਮ ਭਾਰੀ ਕੜਿਆਂ ਲਈ ਬਜ਼ੁਰਗ (ਦਾਦੀ) ਨੂੰ ਜਾਨੋਂ ਮਾਰ ਦਿੱਤਾ ਅਤੇ ਉਸ ਦੇ ਦੋਵੇਂ ਪੈਰ ਵੱਢ ਕੇ ਇਹ ਗਹਿਣੇ ਕੱਢ ਲਏ। ਪੁਲਸ ਸੁਪਰਡੈਂਟ ਭਗਵੰਤ ਸਿੰਘ ਵਿਰਦੇ ਨੇ ਵੀਰਵਾਰ ਨੂੰ ਦੱਸਿਆ ਕਿ ਇੰਦੌਰ ਤੋਂ ਕਰੀਬ 35 ਕਿਲੋਮੀਟਰ ਦੂਰ ਖੁੜੈਲ ਪਿੰਡ 'ਚ ਰਾਜੇਸ਼ ਬਾਗਰੀ (24) ਨੇ ਇਕ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ 'ਚ ਆਰਥਿਕ ਮਦਦ ਲਈ ਆਪਣੀ ਦਾਦੀ ਜਮੁਨਾ (75) ਤੋਂ ਚਾਂਦੀ ਦੇ ਕੜੇ ਮੰਗੇ। ਉਨ੍ਹਾਂ ਦੱਸਿਆ ਕਿ ਇਹ ਕੜੇ ਬਜ਼ੁਰਗ ਨੇ ਆਪਣੇ ਦੋਹਾਂ ਪੈਰਾਂ 'ਚ ਪਹਿਨ ਰੱਖੇ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪੁਲਸ ਹੱਥ ਲੱਗੀ ਸਫ਼ਲਤਾ, ਜੈਸ਼-ਏ-ਮੁਹੰਮਦ ਲਈ ਕੰਮ ਕਰਨ ਵਾਲੇ 10 ਲੋਕ ਗ੍ਰਿਫ਼ਤਾਰ

ਪੁਲਸ ਸੁਪਰਡੈਂਟ ਨੇ ਦੱਸਿਆ,''ਜਦੋਂ ਜੁਮਨਾ ਨੇ ਇਹ ਕੜੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸ ਦੇ ਪੋਤੇ ਨੇ ਆਪਣੇ ਦੋਸਤ ਵਿਜੇ ਢੋਲੀ (19) ਨਾਲ ਮਿਲ ਕੇ ਦਾਦੀ ਦੇ ਕਤਲ ਦੀ ਸਾਜਿਸ਼ ਰਚੀ। ਸਾਜਿਸ਼ ਦੇ ਅਧੀਨ ਬਜ਼ੁਰਗ ਦੇ ਖਾਣੇ 'ਚ 11 ਫਰਵਰੀ ਜ਼ਹਿਰੀਲਾ ਪਦਾਰਥ ਮਿਲਾਇਆ ਗਿਆ।'' ਵਿਰਦੇ ਨੇ ਦੱਸਿਆ ਕਿ ਭੋਜਨ ਕਰਨ ਤੋਂ ਬਾਅਦ ਜਮੁਨਾ ਦੇ ਬੇਹੋਸ਼ ਹੁੰਦੇ ਹੀ ਦੋਸ਼ੀਆਂ ਨੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਕੁਹਾੜੀ ਨਾਲ ਉਸ ਦੇ ਦੋਵੇਂ ਪੈਰ ਵੱਢ ਕੇ ਚਾਂਦੀ ਦੇ ਕੜੇ ਕੱਢ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਬਜ਼ੁਰਗ ਦੇ ਵੱਢੇ ਪੈਰ ਅਤੇ ਲਾਸ਼ ਨੂੰ ਉਸ ਦੇ ਘਰ ਕੋਲ ਇਕ ਗੋਬਰ ਗੈਸ ਪਲਾਂਟ 'ਚ ਲੁਕਾ ਦਿੱਤਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬਜ਼ੁਰਗ ਦੇ ਪੋਤੇ ਬਾਗਰੀ ਨੇ ਉਸ ਦੇ ਚਾਂਦੀ ਦੇ ਦੋਵੇਂ ਕੜੇ ਇਕ ਰਿਸ਼ਤੇਦਾਰ ਡਰਾਈਵਰ ਕੋਲ ਗਿਰਵੀ ਰੱਖ ਕੇ ਬਦਲੇ 'ਚ ਉਸ ਤੋਂ 6 ਹਜ਼ਾਰ ਰੁਪਏ ਲੈ ਲਏ ਸਨ। ਉਨ੍ਹਾਂ ਦੱਸਿਆ ਕਿ ਬਾਗਰੀ ਅਤੇ ਉਸ ਦੇ ਦੋਸਤ ਢੋਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News