ਰੰਗ 'ਚ ਪਿਆ ਭੰਗ, ਪੋਤੀ ਦੇ ਵਿਆਹ 'ਚ ਨੱਚਦੀ ਦਾਦੀ ਪਰਮਾਤਮਾ ਨੂੰ ਹੋਈ ਪਿਆਰੀ, ਕੈਮਰੇ 'ਚ ਕੈਦ ਹੋਈ ਘਟਨਾ
Friday, Dec 16, 2022 - 05:10 PM (IST)

ਸਿਓਨੀ- ਮੱਧ ਪ੍ਰਦੇਸ਼ ਦੇ ਸਿਓਨੀ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੀ ਪੋਤੀ ਦੇ ਵਿਆਹ 'ਚ ਹਲਦੀ ਸੰਗੀਤ 'ਤੇ ਡਾਂਸ ਕਰਦੇ ਸਮੇਂ ਇਕ ਬਜ਼ੁਰਗ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਲਦੀ ਸੰਗੀਤ ਪ੍ਰੋਗਰਾਮ 'ਚ ਦਾਦੀ ਦੀ ਇਹ ਮੌਤ ਅਚਾਨਕ ਕੈਮਰੇ 'ਚ ਕੈਦ ਹੋ ਗਈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦਿਸ ਰਿਹਾ ਹੈ ਕਿ ਡਾਂਸ ਕਰਦੇ-ਕਰਦੇ ਅਚਾਨਕ ਔਰਤ ਹੇਠਾਂ ਡਿੱਗ ਗਈ ਅਤੇ ਫਿਰ ਨਹੀਂ ਉੱਠੀ।
ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ
ਔਰਤ ਦੀ ਮੌਤ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਇਕ ਦਿਨ ਪਹਿਲਾਂ 14 ਦਸੰਬਰ ਨੂੰ ਹਲਦੀ ਸਮਾਰੋਹ ਦੌਰਾਨ ਲਾੜੀ ਦੀ ਦਾਦੀ ਖੁਸ਼ੀ ਨਾਲ ਨੱਚ ਰਹੀ ਸੀ।
ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ
ਇਸ ਦੌਰਾਨ ਸ਼ੋਦਾ ਸਾਹੂ ਵਾਸੀ ਭੀਮਗੜ੍ਹ ਨੱਚਦੀ ਹੋਈ ਜ਼ਮੀਨ 'ਤੇ ਡਿੱਗ ਗਈ। ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਮਰੇ 'ਚ ਮੌਤ ਦਾ ਲਾਈਵ ਵੀਡੀਓ ਵੀ ਕੈਦ ਹੋ ਗਿਆ ਹੈ ਜੋ ਕਿ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ– ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ